Tuesday, September 29, 2026

ਸੰਤ ਮੁਖ਼ਤਿਆਰ ਮੁਨੀ ਜੀ ਦਾ ਅੰਗੀਠਾ ਸੰਭਾਲਿਆ

ਲੌਂਗੋਵਾਲ, 16 ਸਤੰਬਰ (ਜਗਸੀਰ ਲੌਂਗੋਵਾਲ) – ਬ੍ਰਹਮਲੀਨ ਸੰਤ ਨਰਾਇਣ ਮੁਨੀ ਡੇਰਾ ਕਰੀਪੁਰ ਡੂਮ ਵਾਲਿਆਂ ਦੇ ਪਰਮ ਚੇਲੇ ਸੰਤ ਮੁਖ਼ਤਿਆਰ ਮੁਨੀ ਜੀ ਪਿੰਡ ਸ਼ੇਰੋਂ ਦੇ ਪਰਵਾਸ ਦੌਰਾਨ ਅਕਾਲ ਚਲਾਣਾ ਕਰ ਗਏ ਹਨ।ਸ਼੍ਰੀ ਚੰਦਰ ਗਊਸ਼ਾਲਾ ਡੇਰਾ ਨਿੰਮ ਵਾਲਾ ਵਿਖੇ ਸੈਂਕੜੇ ਇਲਾਕਾ ਨਿਵਾਸੀਆਂ ਅਤੇ ਸਾਧੂ-ਸੰਤਾਂ ਦੀ ਮੌਜ਼ੂਦਗੀ ਵਿੱਚ ਉਨਾਂ ਦੀਆਂ ਅਸਥੀਆਂ ਚੁਗਣ ਤੋਂ ਬਾਅਦ ਅੰਗੀਠਾ ਸੰਭਾਲਿਆ ਗਿਆ।ਮੁੱਖ ਸੇਵਾਦਾਰ ਡਾ. ਸਵਾਮੀ ਚੰਦਰ ਮੁਨੀ ਨੇ ਦੱਸਿਆ ਕਿ ਸੰਤ ਮੁਖ਼ਤਿਆਰ ਮੁਨੀ ਡੇਰਾ ਕਰਨਪੁਰ ਰਾਜਸਥਾਨ ਵਿਖੇ ਰਹਿੰਦੇ ਸਨ ਅਤੇ ਤਾਲਾਬੰਦੀ ਤੋਂ ਪਹਿਲਾਂ ਪਿੰਡ ਸ਼ੇਰੋਂ ਵਿਖੇ ਪਰਵਾਸ ਲਈ ਆਏ ਸਨ।
                ਇਸ ਮੌਕੇ ਮਹਾਂ ਮੰਡੇਲਸ਼ਵਰ ਗੋਪਾਲ ਦਾਸ ਰੱਲਾ, ਮਹੰਤ ਮੱਖਣ ਮੁਨੀ ਕਰੀਪੁਰ ਡੁੰਮ, ਮਹੰਤ ਪ੍ਰੀਤਮ ਦਾਸ ਤਰਖਾਣ ਮਾਜ਼ਰਾ, ਮਹੰਤ ਧਰਮ ਮੁਨੀ ਝੁਨੀਰ, ਮਹੰਤ ਪਰਮ ਮੁਨੀ ਸਤੌਜ, ਸਵਾਮੀ ਮਹਿੰਦਰ ਮੁਨੀ ਚੱਠੇ, ਸਵਾਮੀ ਸੁਦਾਮਾ ਨੰਦ, ਸਵਾਮੀ ਰਾਮ ਗਿਰ ਹਸਨਪੁਰ, ਸਵਾਮੀ ਜਗਦੀਸ਼ ਗਿਰ ਖੇੜੀ, ਸਵਾਮੀ ਰਿਸ਼ੀ ਚੇਤਨ ਸੁਨਾਮ, ਸਰਪੰਚ ਪਰਗਟ ਸਿੰਘ, ਕੇਵਲ ਸਿੰਘ, ਅਵਤਾਰ ਸਿੰਘ, ਜਥੇ. ਸੁਖਦੇਵ ਸਿੰਘ, ਅਮਰੀਕ ਸਿੰਘ, ਰਾਮ ਸਿੰਘ ਸਿੱਧੂ, ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ ਵਲੈਤੀ, ਭੋਲਾ ਸਿੰਘ ਅਤੇ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …