Sunday, November 8, 2026

ਨੀਲੋਂ ਪੁੱਲ ‘ਤੇ 21ਵਾਂ ਸਲਾਨਾ ਭੰਡਾਰਾ ਤੇ ਧਾਰਮਿਕ ਸਮਾਗਮ ਆਯੋਜਿਤ

ਸਮਰਾਲਾ 17 ਸਤੰਬਰ (ਇੰਦਰਜੀਤ ਕੰਗ) – ਧੰਨ ਜ਼ਿੰਦਾ ਪੀਰ ਖਵਾਜਾ ਖਿੱਜਰ ਵਲੀ ਜੀ (ਝੂਲੇ ਲਾਲ ਜੀ) ਦੀ ਯਾਦ ਵਿੱਚ 21ਵਾਂ ਸਲਾਨਾ ਭੰਡਾਰਾ, ਧਾਰਮਿਕ ਸਮਾਗਮ ਸੰਤ ਬਾਬਾ ਮਨਜੋਤ ਸਿੰਘ ਦੀ ਸਰਪ੍ਰਸਤੀ ਹੇਠ ਇਥੋਂ ਨਜਦੀਕੀ ਨੀਲੋਂ ਪੁਲ ਨੇੜੇ ਹਿਰਨ ਪਾਰਕ ਨੀਲੋਂ ਵਿਖੇ ਸਥਿਤ ਪੀਰਾਂ ਦੇ ਦਰਬਾਰ ‘ਤੇ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ।ਇਸ ਦੌਰਾਨ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਮਾਜਿਕ ਦੂਰੀ ਦਾ ਧਿਆਨ ਅਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਗਿਆ।ਮੇਲੇ ਦੇ ਮੁੱਖ ਪ੍ਰਬੰਧਕ ਮਾਤਾ ਸਤਨਾਮ ਕੌਰ ਗਰੇਵਾਲ ਨੇ ਦੱਸਿਆ ਕਿ ਚੋਲਾ ਅਤੇ ਚਾਦਰ ਦੀ ਰਸਮ ਸਵੇਰੇ ਕੀਤੀ ਗਈ।ਇਸ ਉਪਰੰਤ ਕਰਵਾਏ ਧਾਰਮਿਕ ਸਮਾਗਮ ‘ਚ ਸਾਜਨ ਅਲੀ ਮਲੇਰਕੋਟਲਾ ਅਤੇ ਬਿੰਦਰ ਕਵਾਲ ਹੰਬੋਵਾਲ ਬੇਟ ਵਾਲੇ ਨੇ ਕਵਾਲੀਆਂ ਪੇਸ਼ ਕਰਕੇ ਸਰੋਤਿਆਂ ਨੂੰ ਕੀਲਿਆ।
                 ਸ਼ਾਮ ਵੇਲੇ ਖਵਾਜਾ ਖਿੱਜਰ ਵਲੀ ਜੀ ਦੇ ਦਰਬਾਰ ਤੇ ਬੇੜਾ ਤਾਰਨ ਦੀ ਰਸਮ ਕੀਤੀ ਗਈ।ਬਾਬਾ ਮਨਜੋਤ ਸਿੰਘ ਗਰੇਵਾਲ ਵੱਲੋਂ ਵਾਤਾਵਰਨ ਦੀ ਸੰਭਾਲ ਲਈ 101 ਬੂਟਿਆਂ ਦਾ ਪ੍ਰਸ਼ਾਦਿ ਵੀ ਵੰਡਿਆ ਗਿਆ।ਇਸ ਧਾਰਮਿਕ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਮਾਤਾ ਸਤਨਾਮ ਕੌਰ, ਬਾਬਾ ਬਲਕਾਰ ਸਿੰਘ, ਸੱਤਪਾਲ ਜੋਸ਼ੀਲਾ ਸਾਬਕਾ ਚੇਅਰਮੈਨ ਬਲਾਕ ਸੰਮਤੀ, ਸਰਬਜੀਤ ਸਿੰਘ ਲੁਧਿਆਣਾ, ਬਾਬਾ ਬਲਕਾਰ ਸਿੰਘ ਲੁਧਿਆਣਾ, ਕਿਰਨ ਸ਼ਾਹ, ਜੱਸੀ ਛੋਟਾ ਖੰਨਾ, ਉਘੇ ਕਹਾਣੀਕਾਰ ਹਾਕਮ ਸਿੰਘ ਮੀਤ, ਪ੍ਰਦੀਪ ਸਿੰਘ ਗੁੱਜਰਵਾਰ ਆਦਿ ਤੋਂ ਇਲਾਵਾ ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਬਾਬਾ ਜੀ ਦਾ ਲੰਗਰ ਵੀ ਵਰਤਾਇਆ ਗਿਆ।
                ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਬੰਟੀ ਨੀਲੋਂ, ਸ਼ੈਲੀ ਗਰੇਵਾਲ, ਪ੍ਰਦੀਪ ਗੁੱਜਰਵਾਲ, ਜਸਪਾਲ ਸਿੰਘ ਮੋਤੀ, ਗੁਰਮੁੱਖ ਸਿੰਘ ਚੱਕ ਸਰਵਨ ਨਾਥ, ਸਰਬਜੀਤ ਸਿੰਘ, ਸੁਰਿੰਦਰ ਸਿੰਘ ਲੱਕੀ ਰਾਏਕੋਟ, ਨਾਜਰ ਸਿੰਘ, ਮੇਜਰ ਸਿੰਘ, ਦਲੇਰ ਸਿੰਘ ਕਟਾਣੀ, ਸੋਨੂੰ ਕਟਾਣੀ, ਜਸਦੀਪ ਸਿੰਘ, ਬੰਟੀ ਲੱਲ ਕਲਾਂ ਤੋਂ ਇਲਾਵਾ ਇਲਾਕੇ ਦੀ ਸੰਗਤ ਨੇ ਅਹਿਮ ਯੋਗਦਾਨ ਪਾਇਆ।ਮੰਚ ਸੰਚਾਲਕ ਦੀ ਭੂਮਿਕਾ ਸੋਨੂੰ ਮਾਹੀ ਨੇ ਬਾਖੂਬੀ ਨਿਭਾਈ।

Check Also

ਬੰਦੀ ਛੋੜ ਦਿਵਸ ਦਾ ਇਤਿਹਾਸਕ ਮਹੱਤਵ

  ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ …