ਕਪੂਰਥਲਾ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਕੇਂਦਰ ਸਰਕਾਰ ਵੱਲੋਂ ਬੱਚਿਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਦਿਖਾਈ ਬਹਾਦਰੀ ਲਈ ਕੌਮੀ ਅਵਾਰਡ ਦੇਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਬਾਲ ਭਲਾਈ ਕੌਂਸਲ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਜਿਹਨਾਂ ਬੱਚਿਆਂ ਦੀ ਉਮਰ 6 ਤੋਂ 18 ਸਾਲ ਤੱਕ ਹੈ ਅਤੇ ਉਹਨਾਂ ਨੇ ਮਨੁੱਖੀ ਜਾਨਾਂ ਬਚਾਉਣ, ਹੌਂਸਲੇ ਵਾਲੀਆਂ ਕਾਰਵਾਈਆਂ ਕਰਨ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਚੁੱਕਣ ਦੇ ਖੇਤਰ ਵਿੱਚ ਲਾਮਿਸਾਲ ਬਹਾਦਰੀ ਦਾ ਪ੍ਰਗਟਾਵਾ ਕੀਤਾ ਹੋਵੇ, ਉਹ ਆਪਣੇ ਦਾਅਵੇ 5 ਅਕਤੂਬਰ ਤੱਕ ਬਾਲ ਭਲਾਈ ਕੌਂਸਲ ਪੰਜਾਬ ਨੂੰ ਭੇਜ ਸਕਦਾ ਹੈ।
ਬਿਨੈਕਾਰਾਂ ਵੱਲੋਂ ਜਿਸ ਘਟਨਾ ਦੇ ਆਧਾਰ `ਤੇ ਆਪਣਾ ਦਾਅਵਾ ਪੇਸ਼ ਕੀਤਾ ਜਾਣਾ ਹੈ, ਉਹ 1 ਜੁਲਾਈ 2019 ਤੋਂ 30 ਸਤੰਬਰ 2020 ਤੱਕ ਦੇ ਸਮੇਂ ਦੌਰਾਨ ਵਾਪਰੀ ਹੋਵੇ।ਹਰੇਕ ਬਿਨੈ ਪੱਤਰ ਦੇ ਨਾਲ ਉਸ ਘਟਨਾ ਦੀ ਤਸਦੀਕ ਕਰਦੇ ਦਸਤਾਵੇਜ਼ ਨੱਥੀ ਹੋਣੇ ਚਾਹੀਦੇ ਹਨ ।
ਬਿਨੈ ਪੱਤਰ ਦੇ ਨਾਲ ਉਸ ਘਟਨਾ ਨਾਲ ਸਬੰਧਤ ਵੱਖ-ਵੱਖ ਅਖਬਾਰਾਂ ਅਤੇ ਮੈਗਜੀਨਾਂ ਵਿੱਚ ਛਪੀਆਂ ਖਬਰਾਂ ਦੀ ਕਲੀਪਿੰਗ ਵੀ ਨੱਥੀ ਕੀਤੀ ਜਾਣੀ ਵੀ ਲਾਜ਼ਮੀ ਹੈ।ਇਸ ਸਬੰਧੀ ਕਿਸੇ ਵੀ ਪੁੱਛਗਿੱਛ ਲਈ ਜ਼ਿਲ੍ਹਾ ਬਾਲ ਭਲਾਈ ਕੌਂਸਲ ਕਪੂਰਥਲਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media