Sunday, November 8, 2026

ਸਲਾਈਟ ਨੂੰ ਜਾਣ ਵਾਲੀ ਸੜਕ ਬਣਨ ‘ਤੇ ਸਿੰਗਲਾ, ਬੀਰਕਲਾਂ ਤੇ ਬਾਜਵਾ ਦਾ ਕੀਤਾ ਧੰਨਵਾਦ

ਸੰਗਰੂਰ, 18 ਸਤੰਬਰ (ਜਗਸੀਰ ਲੌਂਗੋਵਾਲ) – ਪਿਛਲੇ ਲੰਮੇ ਅਰਸੇ ਤੋਂ ਸਲਾਈਟ ਨੂੰ ਵਾਲੀ ਸੜਕ ਟੁੱਟੀ ਹੋਣ ਕਾਰਨ ਆਮ ਲੋਕ ਅਤੇ ਸਕੂਲਾਂ ਦੇ ਵਿਦਿਆਰਥੀ ਬਹੁਤ ਹੀ ਦੁੱਖੀ ਸਨ।ਇਲਾਕਾ ਵਾਸੀਆਂ ਅਤੇ ਵਿਦਿਆਰਥੀਆਂ ਦੀਆਂ ਲੱਖਾਂ ਦੁਆਵਾਂ ਸਦਕਾ ਸਲਾਈਟ ਲੌਂਗੋਵਾਲ, ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ, ਕੇਂਦਰੀ ਵਿਦਿਆਲਿਆ ਸਲਾਈਟ ਅਤੇ ਨੇੜਲੇ ਪਿੰਡਾਂ ਨੂੰ ਨਾਲ ਜੋੜਣ ਤੋਂ ਇਲਾਵਾ ਕਸਬਾ ਲੌਂਗੋਵਾਲ ਤੋਂ ਸੰਗਰੂਰ ਨੂੰ ਜਾਣ ਵਾਲੇ ਮੇਨ ਰਸਤੇ ਵਾਲੀ ਇਹ ਸੜਕ ਹੁਣ ਬਣ ਕੇ ਤਿਆਰ ਹੋ ਚੁੱਕੀ ਹੈ।
                ਇਸ ਸੜਕ ਨੂੰ ਬਣਾਉਣ ਲਈ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਕਾਂਗਰਸ ਦੇ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਦਾ ਪ੍ਰਿੰਸੀਪਲ ਨਰਪਿੰਦਰ ਸਿੰਘ ਢਿਲੋਂ, ਸਾਲਇਟ ਸੰਸਥਾ ਦੇ ਲੋਕ ਸੰਪਰਕ ਅਧਿਕਾਰੀ ਡਾ. ਦਮਨਜੀਤ ਸਿੰਘ, ਡਾ. ਨਰਿੰਦਰ ਸਿੰਘ ਕੈਨੇਡਾ, ਕਰਨੈਲ ਸਿੰਘ ਦੁੱਲਟ, ਗੁਰਮੀਤ ਸਿੰਘ ਲੱਲੀ, ਸਾਬਕਾ ਸਰਪੰਚ ਬੁੱਧ ਸਿੰਘ ਧਾਲੀਵਾਲ, ਕਾਲਾ ਭੁੱਲਰ, ਨੀਟੂ ਸ਼ਰਮਾ ਅਤੇ ਕਸਬਾ ਨਿਵਾਸੀਆਂ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …