Saturday, May 30, 2026

ਅੰਤਿਮ ਸਮੈਸਟਰਾਂ ਦੀ ਪ੍ਰੀਖਿਆਵਾਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡੇਟਸ਼ੀਟਾਂ ਜਾਰੀ

ਅੰਮ੍ਰਿਤਸਰ, 18 ਸਤੰਬਰ (ਖੁਰਮਣੀਆਂ) – ਪੰਜਾਬ ਸਰਕਾਰ ਵਲੋਂ ਜਾਰੀ ਪੱਤਰ ਅਨੁਸਾਰ ਹੋਏ ਨਿਰਦੇਸ਼ਾਂ ਦੀ ਰੋਸ਼ਨੀ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵੱਖ-ਵੱਖ ਕੋਰਸਾਂ ਦੇ ਕੇਵਲ ਅੰਤਿਮ ਸਮੈਸਟਰਾਂ ਦੀਆਂ ਪ੍ਰੀਖਿਆਵਾਂ ਮਿਤੀ 21 ਸਤੰਬਰ 2020 ਤੋਂ ਆਰੰਭ ਕੀਤੀਆਂ ਜਾ ਰਹੀਆਂ ਹਨ।ਅੰਤਿਮ ਸਮੈਸਟਰਾਂ ਦੇ ਰੈਗੂਲਰ ਅਤੇ ਪ੍ਰਾਈਵੇਟ ਤੌਰ ਤੇ ਪੂਰੇ ਵਿਸ਼ਿਆਂ ਜਾਂ ਰੀ-ਅਪੀਅਰ (ਕੇਵਲ ਅੰਤਿਮ ਸਿਮੈਸਟਰਾਂ ਲਈ) ਵਿਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਦੀ ਜਾਣਕਾਰੀ ਹਿਤ ਦਸਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸੈਸ਼ਨ ਸਤੰਬਰ-ਅਕਤੂਬਰ-2020 ਦੌਰਾਨ ਲਈਆਂ ਜਾਣ ਵਾਲੀਆਂ ਅੰਤਿਮ ਸਮੈਸਟਰ ਪ੍ਰੀਖਿਆਵਾਂ (ਥਿਊਰੀ) ਦੀਆਂ ਡੇਟ-ਸ਼ੀਟਾਂ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ।
                 ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਸਮੈਸਟਰ ਅੰਡਰਗਰੈਜੂਏਟ, ਸਮੈਸਟਰ ਪੋਸਟਗਰੈਜੂਏਟ, ਸਮੈਸਟਰ ਅੰਡਰਗਰੈਜੂਏਟ ਡਿਪਲੋਮਾ, ਸਮੈਸਟਰ ਪੋਸਟਗਰੈਜੂਏਟ ਡਿਪਲੋਮਾ, ਅਤੇ ਸਾਲਾਨਾ ਅੰਡਰਗਰੈਜੂਏਟ ਆਦਿ ਦੀਆਂ ਡੇਟਸ਼ੀਟਾਂ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ।
                ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਅੰਤਿਮ ਸਮੈਸਟਰਾਂ ਦੇ ਰੈਗੂਲਰ ਪ੍ਰੀਖਿਆਰਥੀ ਆਪਣੇ ਕਾਲਜ ਨਾਲ ਸੰਪਰਕ ਕਰਨਗੇ ਜਦੋਂਕਿ ਪ੍ਰਾਈਵੇਟ ਤੌਰ ਤੇ ਅਪੀਅਰ ਹੋਣ ਵਾਲੇ ਪ੍ਰੀਖਿਆਰਥੀ ਆਪਣੀ ਰੋਲ ਨੰਬਰ ਸਲਿੱਪ ਤੇ ਦਰਸਾਏ ਗਏ ਪ੍ਰੀਖਿਆ ਕੇਂਦਰ ਵਾਲੇ ਕਾਲਜ ਨਾਲ ਸੰਪਰਕ ਕਰਨਗੇ ਜਿਥੇ ਕਿ ਉਹ ਆਪਣੀ ਸਹੀ ਈਮੇਲ ਆਈ.ਡੀ. ਅਤੇ ਮੋਬਾਇਲ ਨੰਬਰ ਰਜਿਸਟਰਡ ਕਰਵਾਉਣਗੇ।ਪ੍ਰਾਈਵੇਟ ਪ੍ਰੀਖਿਆਰਥੀਆਂ ਦੀਆਂ ਪ੍ਰੀਖਿਆਵਾਂ ਲਈ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਦੀ ਸੂਚੀ ਅਤੇ ਉਨ੍ਹਾਂ ਦੇ ਸੰਪਰਕ ਨੰਬਰ ਅਤੇ ਪ੍ਰੀਖਿਆਵਾਂ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜ਼ਰੂਰੀ ਸੂਚਨਾ ਯੂਨੀਵਰਸਿਟੀ ਦੀ ਵੈਬਸਾਈਟ ਉੱਪਰ ਦਰਸਾਏ ਗਏ ਲ਼ਨਿਕ : www.collegeadmissions.gndu.ac.in/exam2020.aspx ‘ਤੇ ਉਪਲੱਬਧ ਹੋਵੇਗੀ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …