Tuesday, September 29, 2026

ਯੂਨੀਵਰਸਿਟੀ ਦੇ ਵਿਗਿਆਨ ਕਲੱਬ ਵੱਲੋਂ ਪਹਿਲੀ ਰਾਸ਼ਟਰੀ ਵਿਦਿਆਰਥੀ ਆਨਲਾਈਨ ਕਾਨਫਰੰਸ 17 ਅਕਤੂਬਰ ਤੋਂ

ਅੰਮ੍ਰਿਤਸਰ, 18 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਗਿਆਨ ਕਲੱਬ ਸਾਇਰਰੋਕਸ ਵੱਲੋਂ ਸਪੈਕਟ੍ਰੋਸਕੋਪੀ ਵਿਸ਼ੇ ਤੇ ਪਹਿਲੀ ਰਾਸ਼ਟਰੀ ਵਿਦਿਆਰਥੀ ਕਾਨਫਰੰਸ ਐਨਐਸਕੋਸ-2020 ਦਾ ਆਯੋਜਨ 16 ਅਤੇ 17 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ।ਕੈਮੀਕਲ ਰਿਸਰਚ ਸੋਸਾਇਟੀ ਆਫ਼ ਇੰਡੀਆ ਸਥਾਨਕ ਚੈਪਟਰ ਚੰਡੀਗੜ੍ਹ/ਅੰਮ੍ਰਿਤਸਰ); ਅਮਰੀਕਨ ਕੈਮੀਕਲ ਸੁਸਾਇਟੀ; ਸੋਸਾਇਟੀ ਫਾਰ ਪ੍ਰਮੋਸ਼ਨ ਆਫ਼ ਸਾਇੰਸ ਐਂਡ ਟੈਕਨੋਲੋਜੀ, ਪੰਚਕੂਲਾ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ, ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਦੋ ਦਿਨਾ ਕਾਨਫਰੰਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ ਆਨਲਾਈਨ ਸ਼ਾਮਿਲ ਹੋਣਗੇ।
                   ਮੁੱਖ ਸਰਪ੍ਰਸਤ ਪ੍ਰੋ: ਜਸਪਾਲ ਸਿੰਘ ਸੰਧੂ, ਉਪ ਕੁਲਪਤੀ, ਸ੍ਰੀ ਧਰਮਵੀਰ, ਆਈ.ਏ.ਐੱਸ ਸੇਵਾ ਮੁਕਤ, ਪ੍ਰਧਾਨ, ਐਸ ਪੀ ਐਸ ਟੀ ਆਈ, ਪੰਚਕੁਲਾ ਅਤੇ ਸਰਪ੍ਰਸਤ ਪ੍ਰੋ. ਹਰਦੀਪ ਸਿੰਘ, ਡੀਨ ਵਿਦਿਆਰਥੀ ਭਲਾਈ ਵਿਸ਼ੇਸ਼ ਤੌਰ `ਤੇ ਇਸ ਮੌਕੇ ਸ਼ਿਰਕਤ ਕਰਨਗੇ।ਸਾਇੰਸਰੌਕਸ ਤੋਂ ਡਾ. ਬਿੰਦੀਆ ਅਰੋੜਾ, ਡਾ. ਵੀਨਸ ਐਸ ਮਿੱਠੂ, ਸ਼੍ਰੀ ਯਤਿਨ ਬੱਤਰਾ ਪ੍ਰਬੰਧਕੀ ਸਕੱਤਰ ਅਤੇ ਸਥਾਨਕ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਦੇ ਵਿਸ਼ੇਸ਼ ਉਦਮਾਂ ਸਦਕਾ ਇਸ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …