Tuesday, September 29, 2026

25 ਸਤੰਬਰ ਦੇ ਬੰਦ ਦੇ ਸੱਦੇ ਦੀ ਹਮਾਇਤ ਦਾ ਕੀਤਾ ਐਲਾਨ

ਜੰਡਿਆਲਾ ਗੁਰੂ, 24 ਸਤੰਬਰ (ਹਰਿੰਦਰਪਾਲ ਸਿੰਘ) – ਸਥਾਨਕ ਮਾਨਾਂਵਾਲਾ ਵਿਖੇ ਸ਼ਹੀਦ ਰਾਜਗੁਰੁ ਨਸ਼ਾ ਵਿਰੋਧੀ ਫਰੰਟ ਪੰਜਾਬ ਹੋਈ ਮੀਟੰਗ ਦੀ ਪ੍ਰਧਾਨਗੀ ਪ੍ਰਧਾਨਗੀ ਕਰਦਿਆਂ ਜਸਬੀਰ ਸਿੰਘ ਮਾਨਾਂਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨੀ ਅਤੇ ਜਵਾਨੀ ਮਾਰੂ ਨੀਤੀਆਂ ਵਾਲੇ ਖੇਤੀ ਬਿਲਾਂ ਦੇ ਵਿਰੋਧ ਵਿਚ 25 ਸਤੰਬਰ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਉਹ ਸਮਰਥਨ ਕਰਦੇ ਹਨ।ਜਸਬੀਰ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਅੱਜ ਦੇਸ਼ ਦਾ ਅੰਨਦਾਤਾ ਸੜਕਾਂ’ਤੇ ਆ ਚੁੱਕਾ ਹੈ।ਜੇਕਰ ਸਰਕਾਰ ਦੀਆਂ ਮਨਮਾਨੀਆਂ ਨਾ ਰੋਕੀਆਂ ਗਈਆਂ ਤਾਂ ਦੇਸ਼ ਦੀ ਜਨਤਾ ਅਮੀਰ ਘਰਾਣਿਆਂ ਦੇ ਰਹਿਮੋ ਕਰਮ ‘ਤੇ ਜੀਣਾ ਪਵੇਗਾ।ਫਰੰਟ ਦੇ ਜਨਰਲ ਸਕੱਤਰ ਹਰਜੀਤ ਸਿੰਘ ਨੇ ਸਾਰੀਆ ਧਾਰਮਿਕ, ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਨੂੰ ਬੰਦ ਦੇ ਸਦੇ ‘ਤੇ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
                      ਇਸ ਮੌਕੇ ਹਰਜਿੰਦਰ ਸਿੰਘ ਬਿੱਟਾ, ਸੁਰਜਨ ਸਿੰਘ, ਰਾਜਿੰਦਰ ਸਿੰਘ ਸਾਬਾ, ਕੁਲਦੀਪ ਸਿੰਘ, ਜੁਗਰਾਜ ਸਿੰਘ ਸੋਹਲ, ਸਰਬਜੀਤ ਸਿੰਘ ਸਾਬੀ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …