ਪਠਾਨਕੋਟ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਘਰ-ਘਰ
ਰੋਜਗਾਰ ਮਿਸ਼ਨ ਅਧੀਨ ਜਿਲ੍ਹਾ ਪਠਾਨਕੋਟ ਵਿੱਚ 24 ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ।25 ਸਤੰਬਰ ਨੂੰ ਜੋ ਮੈਗਾ ਰੋਜ਼ਗਾਰ ਮੇਲਾ ਤਵੀ ਗਰੁੱਪ ਆਫ ਕਾਲਜ ਸ਼ਾਹਪੁਰ ਕੰਡੀ ਵਿਖੇ ਲਗਾਇਆ ਜਾਣਾ ਸੀ।ਉਹ ਪੰਜਾਬ ਬੰਦ ਹੋਣ ਕਾਰਨ 30 ਸਤੰਬਰ ਨੂੰ ਲੱਗੇਗਾ।
ਉਨ੍ਹਾਂ ਦੱਸਿਆ ਕਿ ਬਾਕੀ ਦੇ ਤਿੰਨ ਰੋਜ਼ਗਾਰ ਮੇਲੇ ਪਹਿਲਾਂ ਮਿਥੀ ਗਈ ਮਿਤੀ ਦੇ ਮੁਤਾਬਿਕ 24 ਸਤੰਬਰ 2020 ਨੂੰ ਆਈ.ਟੀ.ਆਈ ਪਠਾਨਕੋਟ, 28 ਸਤੰਬਰ ਨੂੰ ਅਮਨ ਭੱਲਾ ਫਾਉਨਡੇਸ਼ਨ ਕਾਲਜ਼ ਕੋਟਲੀ, 29 ਸਤੰਬਰ ਨੂੰ ਸ੍ਰੀ ਸਾਂਈ ਕਾਲਜ ਬਧਾਨੀ ਵਿਖੇ ਲੱਗਣਗੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਰੋਜ਼ਗਾਰ ਮੇਲੇ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ।ਜਿਲ੍ਹਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਕਿਹਾ ਕਿ ਨੋਜਵਾਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਦੇ ਹੈਲਪ ਲਾਈਨ ਨੰ: 7657825214 ਜਾਂ ਰੋਜ਼ਗਾਰ ਬਿਉਰੋ ਪਠਾਨਕੋਟ ਵਿਖੇ ਆ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media