ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵੱਖ ਕਿਸਾਨ, ਮਜ਼ਦੂਰ ਜਥੇਬੰਦੀਆਂ ਵੱਲੋਂ 24 ਤੋਂ 26 ਸਤੰਬਰ ਤੱਕ ਪੰਜਾਬ ਵਿੱਚ ਰੇਲਾਂ ਰੋਕਣ ਦਾ ਪ੍ਰੋਗਰਾਮ
ਉਲੀਕਿਆ ਹੈ ਅਤੇ 25 ਸਤੰਬਰ 2020 ਨੂੰ ਪੰਜਾਬ ਬੰਦ ਸੱਦਾ ਦਿੱਤਾ ਹੋਇਆ ਹੈ।ਇਸ ਦੇ ਮੱਦੇਨਜ਼ਰ ਕਮਿਸ਼ਨਰੇਟ ਅੰਮ੍ਰਿਤਸਰ ਸ਼ਹਿਰ ਦੇ ਖੇਤਰ ਵਿੱਚ ਅਮਨ ਕਾਨੂੰਨੀ ਦੀ ਵਿਵਸਥਾ ਬਣਾਏ ਰੱਖਣ ਅਤੇ ਲੋਕ ਹਿੱਤਾਂ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਕਮਿਸ਼ਨਰੇਟ ਅੰਮ੍ਰਿਤਸਰ ਸ਼ਹਿਰ ਵਿੱਚ ਹਰ ਕਿਸਮ ਦੇ ਅਗਨ ਸ਼ਸਤਰ, ਵਿਸਫੋਟਿਕ ਪਦਾਰਥ, ਜਲਣਸ਼ੀਲ ਚੀਜ਼ਾਂ ਅਤੇ ਤੇਜ ਧਾਰ ਹਥਿਆਰ, ਜਿਨ੍ਹਾਂ ਵਿੱਚ ਟਕੁਏ, ਬਰਛੇ, ਛੁਰੇ ਆਦਿ ਸ਼ਾਮਲ ਹਨ ਨੂੰ ਲੈ ਕੇ ਚੱਲਣ ‘ਤੇ ਮਨਾਹੀ ਹੋਵੇਗੀ।
ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ, ਅੰਮਿ੍ਰਤਸਰ ਸ਼ਹਿਰ, ਜਗਮੋਹਨ ਸਿੰਘ, ਪੀ.ਪੀ.ਐਸ ਵਲੋਂ ਜਾਰੀ ਇਹ ਹੁਕਮ ਮਿਤੀ 27 ਸਤੰਬਰ 2020 ਤੱਕ ਲਾਗੂ ਰਹੇਗਾ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media