ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਸਥਾਨਕ ਬੇਰੀ ਗੇਟ ਸਥਿਤ ਸਰਕਾਰੀ ਆਈ.ਟੀ.ਆਈ (ਇਸਤਰੀਆਂ) ਵਿਖੇ ਕਿੱਤਾ ਸਿਖਲਾਈ ਕੋਰਸਾਂ ਜਿਵੇਂ ਕਿ ਕਟਾਈ ਸਿਲਾਈ ਅਤੇ ਕਢਾਈ, ਫੈਸ਼ਨ ਤਕਨਾਲੋਜੀ, ਬੇਸਿਕ ਕੋਸਮੈਟੋਲੋਜੀ (ਪਾਰਲਰ) ਅਤੇ ਆਈ.ਸੀ.ਟੀ.ਐਸ.ਐਮ ਵਿੱਚ ਸੀਟਾਂ ਲਈ ਦਾਖਲਾ ਚੱਲ ਰਿਹਾ ਹੈ।ਜਿਸ ਲਈ ਅੱਠਵੀਂ, ਦਸਵੀਂ ਪਾਸ ਲੜਕੀਆਂ ਲਈ 29 ਸਤੰਬਰ ਤੋਂ ਉਕਤ ਟਰੇਡਾਂ ਲਈ ਖਾਲੀ ਰਹਿ ਗਈਆਂ ਸੀਟਾਂ ਪਹਿਲਾਂ ਆਓ ਅਤੇ ਪਹਿਲਾਂ ਪਾਓ ਦੇ ਅਧਾਰ ਤੇ ਦਾਖਲੇ ਲਈ ਆਖਰੀ ਤੇ ਸੁਨਹਿਰੀ ਮੌਕਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਸਾਡੀ ਸੰਸਥਾ ਵਿੱਚ ਸਿਖਲਾਈ ਤਜਰਬੇਦਾਰ ਸਟਾਫ ਵੱਲੋਂ ਨਵੀਂ ਮਸ਼ੀਨਰੀ ਰਾਹੀਂ ਦਿੱਤੀ ਜਾਂਦੀ ਹੈ।ਅਨੁਸੂਚਿਤ ਜਾਤੀਆਂ ਦੀਆਂ ਸਿਖਿਆਰਥਣਾ ਲਈ ਮੁਫ਼ਤ ਸਿਖਲਾਈ ਲਈ ਖਾਸ ਸਹੂਲਤ ਹੈ। ਬਿਊਟੀ ਪਾਰਲਰ ਅਤੇ ਇੰਫੋਰਮੇਸ਼ਨ ਟਰੇਡ ਦੀਆਂ ਸਿਖਿਆਰਥਣਾਂ ਨੂੰ ਇੰਡਸਟਰੀ ਦੀ ਲੋੜ ਅਨੁਸਾਰ ਮਿਆਰੀ ਟ੍ਰੇਨਿੰਗ ਲਈ ਇੰਡਸਟਰੀ ਵਿਚ ਸਿਖਲਾਈ ਦੇਣ ਦਾ ਵੀ ਪੰਜਾਬ ਸਰਕਾਰ ਦੀ ਡੀ.ਐਸ.ਟੀ. ਸਕੀਮ ਅਧੀਨ ਖਾਸ ਪ੍ਰਬੰਧ ਹੈ।ਟ੍ਰੇਨਿੰਗ ਉਪਰੰਤ ਸਿਖਿਆਰਥਣਾਂ ਦੀ ਪਲੇਸਮੈਂਟ ਵੀ ਸੰਸਥਾ ਰਾਹੀਂ ਕਰਵਾਈ ਜਾਂਦੀ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media