ਸੰਗਰੂਰ, 25 ਸਤੰਬਰ (ਜਗਸੀਰ ਲੌਂਗੋਵਾਲ) – ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ‘ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਵਿੱਚ ਸਾਥੀ
ਗੁਰਬਖਸ਼ ਸਿੰਘ ਦੀ ਅਗਵਾਈ ਹੇਠ ਸਮੂਹ ਬਿਜਲੀ ਕਰਮਚਾਰੀ ਸ਼ਾਮਲ ਹੋਏ। ਇਸ ਤੋਂ ਪਹਿਲਾ ਸਥਾਨਕ ਡਿਵੀਜਨ ਦਫਤਰ ਅਗੇ ਗੇਟ ਰੈਲੀ ਕੀਤੀ ਗਈ।ਜਿਸ ਨੂੰ ਸੰਬੋਧਨ ਕਰਦਿਆਂ ਸਾਥੀ ਜੀਵਨ ਸਿੰਘ ਛੰਨਾ ਅਤੇ ਸਰਕਲ ਆਗੂ ਜਗਦੀਪ ਸਿੰੰਘ ਗੁੱਜਰਾਂ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨ ਕਿਰਤ ਕਾਨੂੰਨ ਰੱਦ ਕੀਤੇ ਜਾਣ ਅਤੇ ਠੇਕੇਦਾਰੀ ਸਿਸਟਮ ਤੇ ਆਊਟਸੋਰਸਿੰਗ ‘ਤੇ ਕੰਮ ਕਰਦਿਆਂ ਕਾਮਿਆਂ ਨੂੰ ਉਸੇ ਥਾਂ ਤੇ ਪੱਕਾ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਸਹਾਇਕ ਲਾਈਨਮੈਨਾਂ ਤੋਂ ਲਾਈਨਮੈਨ ਬਣਾਇਆ ਜਾਵੇ, ਯੋਗਤਾ ਪੂਰੀ ਕਰਦੇ ਲਾਈਨਮੈਨਾਂ ਨੂੰ ਜੇ.ਈ ਬਣਾਇਆ ਜਾਵੇ।ਜਸਮੇਲ ਸਿੰਘ ਜੱਸੀ ਨੇ ਮੰਗ ਕੀਤੀ ਕਿ ਮੋਨਟੇਕ ਸਿੰਘ ਅਹਲੂਵਾਲੀਆ ਦੀ ਰਿਪੋਰਟ ਰੱਦ ਕੀਤੀ ਜਾਵੇ ਤੇ ਰਹਿੰਦੇ ਸਹਾਇਕ ਲਾਈਨਮੈਨਾਂ ਦੀ ਭਰਤੀ ਜਲਦੀ ਕੀਤੀ ਜਾਵੇ।
ਇਸ ਮੌਕੇ ਬਲਵੀਰ ਸਿੰਘ, ਹਰਦੀਪ ਸਿੰਘ, ਅਮਨਦੀਪ ਸਿੰਘ, ਸੁਖਜੀਤ ਸਿੰਘ, ਨਰਿੰਦਰ ਸਿੰਘ, ਭੋਲਾ ਸਿੰਘ ਬਡਰੁੱਖਾਂ, ਮਿਨੂੰ ਸਿੰਘ ਆਦਿ ਆਗੂ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media