ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਿਸਾਨਾਂ ਦੇ ਹੱਕ ‘ਚ ਕੀਤਾ ਪੈਦਲ ਮਾਰਚ
ਸੰਗਰੂਰ, 25 ਸਤੰਬਰ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ
ਢੀਂਡਸਾ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਡੱਟ ਕੇ ਕਿਸਾਨਾਂ ਦਾ ਸਾਥ ਦਿੱਤਾ।ਸਵੱਖਤੇ ਹੀ ਕਾਲੇ ਕਾਨੂੰਨ ਵਾਪਸ ਲਓ, ਲੋਕ ਏਕਤਾ ਜਿੰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਵਾਲੀਆਂ ਤਖਤੀਆਂ ਲੈ ਕੇ ਸਾਰੇ ਸੰਗਰੂਰ ਸ਼ਹਿਰ ‘ਚ ਕਿਸਾਨਾਂ ਦੇ ਹੱਕ ਵਿਚ ਪੈਦਲ ਮਾਰਚ ਕੀਤਾ ਤੇ ਕਿਸਾਨਾਂ ਨਾਲ ਮਿਲ ਕੇ ਬਜ਼ਾਰ ਬੰਦ ਕਰਵਾਏ।ਮੁਕੰਮਲ ਸਹਿਰ ਬੰਦ ਹੋਣ ਉਪਰੰਤ ਢੀਂਡਸਾ ਵੱਡੇ ਕਾਫਲੇ ਸਮੇਤ ਬਰਨਾਲਾ ਕੈਚੀਆਂ ਵਿਖੇ ਕਿਸਾਨ ਜਥੇਬੰਦੀਆਂ ਦੇ ਸਾਂਝੇ ਧਰਨੇ ਵਿੱਚ ਸ਼ਾਮਲ ਹੋਏ।ਉਹ ਇਕੋ ਇੱਕ ਸਿਆਸੀ ਆਗੂ ਸਨ, ਜੋ ਕਿਸਾਨਾਂ ਦੇ ਧਰਨੇ ਵਿੱਚ ਸਵੇਰ ਤੋਂ ਸ਼ਾਮ ਤੱਕ ਧਰਨੇ ਵਿੱਚ ਬੈਠੇ ਰਹੇ।ਢੀਂਡਸਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਡੈਮੋਕਰੇਟਿਕ ਦੇ ਵਰਕਰਾਂ ਨੇ ਸੰਗਰੂਰ ਤੇ ਬਰਨਾਲਾ ਜਿਲ੍ਹਿਆਂ ‘ਚ ਕਿਸਾਨਾਂ ਦੇ ਸਾਰੇ ਧਰਨਿਆਂ ਤੇ ਮਾਰਚਾਂ ਵਿੱਚ ਸ਼ਮੂਲੀਅਤ ਕੀਤੀ।ਉਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਸਭ ਤੋਂ ਪਹਿਲਾਂ ਕਿਸਾਨ ਵਿਰੋਧੀ ਫੈਸਲਿਆਂ ਦੇ ਖਿਲਾਫ਼ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਖਿਲਾਫ਼ ਸਿਆਸੀ ਮਹੌਲ ਬਣਾਇਆ।ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਇਹ ਕਾਲੇ ਕਾਨੂੰਨ ਵਾਪਸ ਹੋਣ ਤੱਕ ਲੜਾਈ ਲੜਦੀ ਰਹੇਗੀ। ਉਨਾਂ ਕਿਹਾ ਕਿ ਵੱਖ ਵੱਖ ਪਾਰਟੀਆਂ ਤੇ ਸਮੂਹ ਪੰਜਾਬੀਆਂ ਨੂੰ ਰਾਜਨੀਤੀ ਤੋਂ ਉਪਰ ਉਠ ਕੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੇ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਕੇਂਦਰ ਸਰਕਾਰ ਨੂੰ ਠੋਕਵਾਂ ਜਵਾਬ ਦਿੱਤਾ ਜਾ ਸਕੇ।
ਇਸ ਸਮੇਂ ਉਹਨਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਲਕੀਤ ਸਿੰਘ ਚੰਗਾਲ, ਸਤਗੁਰ ਸਿੰਘ ਨਮੋਲ, ਸੁਖਦੇਵ ਸਿੰਘ ਭਲਵਾਨ, ਅਮਨਵੀਰ ਸਿੰਘ ਚੈਰੀ, ਕੁਲਦੀਪ ਸਿੰਘ ਬੁੱਗਰਾਂ, ਮੱਖਣ ਸਿੰਘ ਉਭਾਵਾਲ, ਨਾਜ਼ਰ ਸਿੰਘ ਦਿਆਲਗੜ, ਜਸਵੀਰ ਸਿੰਘ ਭਿੰਡਰਾਂ, ਕਰਮਜੀਤ ਸਿੰਘ ਦਰਸ਼ੀ, ਕੇਵਲ ਸਿੰਘ, ਵਿਜੈ ਸਾਹਨੀ, ਵਿਜੈ ਲੰਕੇਸ਼, ਸੰਦੀਪ ਦਾਨੀਆ, ਚਮਨਦੀਪ ਸਿੰਘ ਮਿਲਖੀ, ਨਰਿੰਦਰ ਸਿੰਘ ਗੱਗੜਪੁਰ, ਪਾਲ ਸਿੰਘ, ਇੰਦਰਜੀਤ ਸਿੰਘ ਤੂਰ, ਹਰਪ੍ਰੀਤ ਸਿੰਘ ਢੀਂਡਸਾ, ਗੁਰਪ੍ਰੀਤ ਸਿੰਘ ਘਾਬਦਾਂ, ਹਰੀਨੰਦ ਖਿਲਰੀਆ, ਗੁਰਜੰਟ ਸਿੰਘ ਉਭਾਵਾਲ, ਭਿੰਦਰ ਸੰਘਰੇੜੀ, ਨਾਇਬ ਸਿੰਘ, ਕੁਲਵੰਤ ਸਿੰਘ ਪ੍ਰਧਾਨ, ਹਰਮਿੰਦਰ ਸਿੰਘ ਐਫ.ਓ, ਜੀਤ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਸਖਬੀਰ ਸਿੰਘ ਭਲਵਾਨ, ਸੰਜੇ ਕੋਚ, ਚਮਕੌਰ ਸਿੰਘ ਬਾਦਲਗੜ, ਗੁਰਦੀਪ ਸਿੰਘ ਸਰਪੰਚ ਡੁਡੀਆ, ਜਸਵਿੰਦਰ ਸਿਘ ਬਿੱਲਾ, ਸੰਦੀਪ ਡੂਡੀਆ ਤੇ ਗੁਰਮੀਤ ਸਿੰਘ ਜੌਹਲ ਵੀ ਮੌਜ਼ੂਦ ਸਨ।
Punjab Post Daily Online Newspaper & Print Media