ਕਪੂਰਥਲਾ, 26 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਨੈਸ਼ਨਲ ਬੈਂਕ ਦੇ ਜ਼ੋਨਲ ਪ੍ਰਬੰਧਕ ਉਂਕਾਰਜੀਤ ਸਿੰਘ ਵਲੋਂ ਕਪੂਰਥਲਾ ਮੰਡਲ ਵਿੱਚ ਪੰਜਾਬ ਨੈਸ਼ਨਲ
ਬੈਂਕ ਦੀ “ਮਧਿਅਮ ਕਾਰਪੋਰੇਟ ਕੇਂਦਰ” ਸ਼ਾਖਾ ਦਾ ਉਦਘਾਟਨ ਕੀਤਾ ਗਿਆ। ਇਹ ਸ਼ਾਖਾ ਜਲੰਧਰ ਕਪੂਰਥਲਾ ਰੋਡ ਉਪਰ ਮਨਸੂਰਵਾਲ ਦੋਨਾ ਵਿਖੇ ਸਥਾਪਿਤ ਕੀਤੀ ਗਈ ਹੈ।
ਉਨਾਂ ਦੱਸਿਆ ਕਿ ਇਸ ਸ਼ਾਖਾ ਵਲੋਂ 1 ਕਰੋੜ ਤੋਂ ਲੈ ਕੇ 50 ਕਰੋੜ ਰੁਪਏ ਤੱਕ ਦੇ ਕਰਜ਼ਿਆਂ ਦੀ ਮਨਜ਼ੂਰੀ, ਮੁਲੰਕਣ ਤੇ ਨਵੀਨੀਕਰਨ ਦਾ ਕੰਮ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਇਸ ਸ਼ਾਖਾ ਦੇ ਸ਼ੁਰੂ ਹੋਣ ਨਾਲ ਦੋਆਬਾ ਖੇਤਰ ਵਿੱਚ ਉਦਯੋਗ ਸਥਾਪਨਾ ਅਤੇ ਸਵੈ ਰੋਜ਼ਗਾਰ ਦੇ ਅਸੀਮ ਮੌਕੇ ਪੈਦਾ ਹੋਣਗੇ, ਕਿਉਂਕਿ ਇਸ ਸ਼ਾਖਾ ਵਲੋਂ ਇਕ ਹੀ ਛੱਤ ਹੇਠਾਂ ਬਿਨੈ ਪੱਤਰ ਦੇਣ ਤੋਂ ਲੈ ਕੇ ਕਰਜ਼ ਮਨਜ਼ੂਰੀ ਤੱਕ ਦਾ ਸਾਰਾ ਕੰਮ ਕੀਤਾ ਜਾਵੇਗਾ।
ਉਨਾਂ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਜਿਸ ਵਿੱਚ ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਯੁਨਾਈਟਿਡ ਬੈਂਕ ਆਫ਼ ਇੰਡੀਆ ਵੀ ਸ਼ਾਮਿਲ ਕਰ ਦਿੱਤੀ ਗਈ ਹੈ ਅਤੇ ਬੈਂਕ ਵਲੋਂ ਕੋਰੋਨਾ-19 ਦੌਰਾਨ ਵੀ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦੇ ਨਾਲ ਨਾਲ ਬੈਂਕਿੰਗ ਦੀਆਂ ਸੇਵਾਵਾਂ ਨਿਰਵਿਘਨ ਤਰੀਕੇ ਨਾਲ ਦਿੱਤੀਆਂ ਗਈਆਂ ਹਨ।
ਐਸ.ਪੀ.ਸਿੰਘ ਮੰਡਲ ਪ੍ਰਮੁੱਖ ਕਪੂਰਥਲਾ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਵਲੋਂ ਭਵਿੱਖ ਵਿੱਚ ਵੀ ਸਰਲ ਤਰੀਕੇ ਨਾਲ ਕਰਜ਼ ਦੇਣ ਦੀ ਪ੍ਰਕਿਰਿਆ ਅਮਲ ‘ਚ ਲਿਆਂਦੀ ਜਾਵੇਗੀ।ਇਸ ਮੌਕੇ ਬੈਂਕ ਸ਼ਾਖਾ ਦੇ ਪ੍ਰਮੁੱਖ ਮਨੋਜ ਢੀਂਗਰਾ, ਪੰਜਾਬ ਗ੍ਰਾਮੀਣ ਬੈਂਕ ਦੇ ਮੁੱਖ ਐਸ.ਕੇ ਦੂਬੇ, ਅਜੈ ਕੁਮਾਰ ਸ਼ਰਮਾ ਅਤੇ ਉਜਲ ਕੁਮਾਰ ਜੈਸਵਾਲ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media