ਸੰਗਰੂਰ, 26 ਸਤੰਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ
ਲੜੀ ਵਿਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਚੱਲ ਰਹੇ ਸੰਗੀਤ ਸਾਜ਼ ਵਾਦਨ ਮੁਕਾਬਲਿਆਂ ਦੇ ਜਿਲ੍ਹਾ ਪੱਧਰ ਦੇ ਮੁਕਾਬਲਿਆਂ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ।
ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਮਲਕੀਤ ਸਿੰਘਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ (ਐਲੀ) ਸ੍ਰੀਮਤੀ ਰਾਜਪਾਲ ਕੌਰ ਨੇ ਸੰਗੀਤ ਸਾਜ਼ ਵਾਦਨ ਮੁਕਾਬਲਿਆਂ ਵਿਚ ਜਿਲ੍ਹਾ ਪੱਧਰ ‘ਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਉਹਨਾ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।
ਮੀਡੀਆ ਕੋਆਰਡੀਨੇਟਰ ਜਸਵੀਰ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਇਸ ਵਾਰ ਪਹਿਲੀਆਂ ਪੰਜ ਪੁਜੀਸ਼ਨਾਂ ‘ਤੇ ਰਹਿਣ ਵਾਲੇ ਵਿਦਿਆਰਥੀਆਂ ਦੇ ਨਤੀਜੇ ਐਲਾਨੇ ਗਏ ਹਨ।ਨਤੀਜੇ ਬਾਰੇ ਉਹਨਾਂ ਦਸਿਆ ਕਿ ਪ੍ਰਾਇਮਰੀ ਵਰਗ ਵਿਚੋਂ ਜਿਲ੍ਹਾ ਸੰਗਰੂਰ `ਚੋਂ ਕਰਨ ਰਾਮ ਸ.ਪ੍ਰ.ਸ ਰੋਸ਼ਨਵਾਲਾ (ਬਲਾਕ ਸੰਗਰੂਰ-2) ਨੇ ਪਹਿਲਾ ਸਥਾਨ, ਅਵਤਾਰ ਸਿੰਘ ਸ.ਪ੍ਰ.ਸ ਕਪਿਆਲ (ਬਲਾਕ ਸੁਨਾਮ-2) ਨੇ ਦੂਜਾ ਸਥਾਨ, ਕੇਸ਼ਵਦੀਪ ਕੌਰ ਸ.ਪ੍ਰ.ਸ ਸੰਗਤੀਵਾਲਾ (ਬਲਾਕ ਲਹਿਰਾਗਾਗਾ) ਨੇ ਤੀਸਰਾ ਸਥਾਨ, ਨਵਨੀਤ ਕੌਰ ਸ.ਪ੍ਰ.ਸ ਸਾਹਪੁਰ (ਬਲਾਕ ਸੰਗਰੂਰ-2) ਨੇ ਚੌਥਾ ਸਥਾਨ, ਦਿਵਮਜੋਤ ਕੌਰ ਸ.ਪ੍ਰ.ਸ ਆਲਮਪੁਰ (ਬਲਾਕ ਲਹਿਰਾਗਾਗਾ) ਨੇ ਪੰਜਵਾਂ ਸਥਾਨ ਹਾਸਲ ਕੀਤਾ ।
ਇਸੇ ਤਰਾਂ ਮਿਡਲ ਵਰਗ ਵਿਚੋਂ ਅਰਸ਼ਪ੍ਰੀਤ ਕੌਰ ਸ.ਹ.ਸ ਈਸੀ (ਬਲਾਕ ਧੂਰੀ )ਨੇ ਪਹਿਲਾ, ਵਿਕਰਮਜੀਤ ਸਿੰਘ ਸ.ਸ.ਸ.ਸ ਮੌੜਾਂ (ਬਲਾਕ ਸੁਨਾਮ-2) ਨੇ ਦੂਜਾ, ਮਹੰਮਦ ਆਰਿਫ ਸ.ਸ.ਸ.ਸ ਧੂਰੀ ਪਿੰਡ (ਬਲਾਕ ਧੂਰੀ) ਨੇ ਤੀਸਰਾ, ਅਤੇ ਤਾਨੀਆ ਵਰਮਾ ਸ.ਸ.ਸ.ਸ (ਕੰ) ਮਲੇਰਕੋਟਲਾ (ਬਲਾਕ ਮਲੇਰਕੋਟਲਾ-1) ਨੇ ਚੌਥਾ ਸਥਾਨ, ਜਸਕਰਨ ਸਿੰਘ ਸ.ਸ.ਸ.ਸ ਉਪਲੀ ਚੱਠਾ (ਬਲਾਕ ਸੁਨਾਮ-1) ਨੇ ਪੰਜਵਾਂ ਸਥਾਨ ਹਾਸਲ ਕੀਤਾ।
ਸੈਕੰਡਰੀ ਵਰਗ `ਚੋਂ ਜਸਕਰਨ ਸਿੰਘ ਸ.ਹ.ਸ ਖੰਡੇਵਾਦ (ਬਲਾਕ ਲਹਿਰਾਗਾਗਾ) ਨੇ ਪਹਿਲਾ ਸਥਾਨ ਹਾਸਲ ਕੀਤਾ ਸਤਨਾਮ ਸਿੰਘ ਸ.ਸ.ਸ.ਸ ਕੁਠਾਲਾ (ਬਲਾਕ ਸ਼ੇਰਪੁਰ) ਨੇ ਦੂਜਾ, ਜਸ਼ਨਪ੍ਰੀਤ ਸਿੰਘ ਸ.ਸ.ਸ.ਸ ਜਹਾਂਗੀਰ ਕਹੇਰੂ (ਬਲਾਕ ਧੂਰੀ) ਨੇ ਤੀਸਰਾ ਸਥਾਨ, ਗੁਰਪ੍ਰੀਤ ਸਿੰਘ ਸ.ਸ.ਸ.ਸ ਮੌੜਾਂ (ਬਲਾਕ ਸੁਨਾਮ-2 ) ਨੇ ਚੌਥਾ ਸਥਾਨ, ਦਲਜੀਤ ਕੌਰ ਸ.ਸ.ਸ.ਸ.(ਕੰ) ਸੁਨਾਮ (ਬਲਾਕ ਸੁਨਾਮ-1) ਨੇ ਪੰਜਵਾਂ ਸਥਾਨ ਹਾਸਲ ਕੀਤਾ ।
ਜਿਲ੍ਹਾ ਨੋਡਲ ਅਫ਼ਸਰ(ਸੈ.ਸਿ) ਸ੍ਰੀਮਤੀ ਸੁਖਵਿੰਦਰ ਕੌਰ ਸਿੱਧੂ ਅਤੇ ਜਿਲ੍ਹਾ ਨੋਡਲ ਅਫ਼ਸਰ (ਪ੍ਰਾਇਮਰੀ) ਅਭਿਨਵ ਜੈਦਕਾ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਗਾਇਡ ਅਧਿਆਪਕਾਂ ਨੂੰ ਮੁਬਾਰਕ ਦਿੱਤੀ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media