Wednesday, August 12, 2026

ਐਤਵਾਰ ਨੂੰ ਆਈ 74 ਲੋਕਾਂ ਦੀ ਰਿਪੋਰਟ ਕਰੋਨਾ ਪਾਜ਼ਟਿਵ, 4 ਹੋਰ ਕਰੋਨਾ ਪਾਜ਼ਟਿਵ ਦੀ ਹੋਈ ਮੋਤ

ਜਿਲ੍ਹਾ ਪਠਾਨਕੋਟ ‘ਚ ਕੁੱਲ 3462 ਕਰੋਨਾ ਪਾਜ਼ਟਿਵ, 2442 ਨੇ ਕੀਤਾ ਰਿਕਵਰ, ਐਕਟਿਵ ਕੇਸ 951

ਪਠਾਨਕੋਟ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਅੱਜ ਐਤਵਾਰ ਨੂੰ 74 ਲੋਕਾਂ ਦੀ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ।ਡਿਸਚਾਰਜ ਪਾਲਿਸੀ ਅਧੀਨ ਅੱਜ 70 ਲੋਕਾਂ ਨੂੰ ਨਿਰਧਾਰਤ ਸਮਾਂ ਪੂਰਾ ਕਰਨ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਰੋਨਾ ਲੱਛਣ ਨਾ ਹੋਣ ‘ਤੇ ਘਰ੍ਹਾਂ ਲਈ ਰਵਾਨਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਇਹ ਪ੍ਰਗਟਾਵਾ ਕਰਦਅਿਾਂ ਕਿਹਾ ਕਿ ਐਤਵਾਰ ਨੂੰ 4 ਕਰੋਨਾ ਪਾਜ਼ਟਿਵ ਵਿਅਕਤੀਆਂ ਦੀ ਇਲਾਜ਼ ਦੋਰਾਨ ਮੋਤ ਹੋ ਗਈ।ਇਸ ਤਰ੍ਹਾਂ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜ਼ਟਿਵ ਹੋਣ ਕਾਰਨ ਇਲਾਜ਼ ਦੋਰਾਨ ਮਰਨ ਵਾਲਿਆਂ ਦੀ ਸੰਖਿਆ 69 ਹੋ ਗਈ ਹੈ।ਉਨ੍ਹਾਂ ਕਿਹਾ ਕਿ ਹੁਣ ਜਿਲ੍ਹਾ ਪਠਾਨਕੋਟ ਵਿੱਚ ਕੁੱਲ 3462 ਕੇਸ ਕਰੋਨਾ ਪਾਜੀਟਿਵ ਦੇ ਹਨ ਜਿਨ੍ਹਾਂ ਵਿੱਚੋਂ 2442 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ਼ ਪਾਲਿਸੀ ਅਧੀਨ ਕਰੋਨਾ ਵਾਇਰਸ ਨੂੰ ਰਿਕਵਰ ਕਰ ਚੁੱਕੇ ਹਨ।ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 951 ਕੇਸ ਕਰੋਨਾ ਪਾਜ਼ਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 69 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।
                  ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਜਿਲ੍ਹਾ ਪਠਾਨਕੋਟ ਵਿੱਚੋਂ ਤੱਦ ਹੀ ਖਤਮ ਹੋਵੇਗਾ, ਜਦੋਂ ਲੋਕ ਖੁਦ ਜਾਗਰੂਕ ਹੋਣਗੇ।ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕਰੋਨਾ ਲੱਛਣ ਹੋਣ ‘ਤੇ ਸਰਕਾਰੀ ਹਸਪਤਾਲ ਤੋਂ ਫ੍ਰੀ ਟੈਸਟਿੰਗ ਕਰਵਾਓ।ਉਨ੍ਹਾਂ ਕਿਹਾ ਕਿ ਇੱਕ ਮਾਸਕ ਲਗਾਉਣ ਨਾਲ ਹੀ ਅਸੀਂ ਕਰੀਬ 90 ਪ੍ਰਤੀਸ਼ਤ ਕਰੋਨਾ ਤੋਂ ਸੁਰੱਖਿਅਤ ਹੋ ਜਾਂਦੇ ਹਾਂ, ਇਸ ਲਈ ਮਾਸਕ ਨੂੰ ਜਿੰਮੇਦਾਰੀ ਨਾਲ ਲਗਾਓ ਤਾਂ ਜੋ ਲੋਕ ਕਰੋਨਾ ਵਾਈਰਸ ਮਹਾਂਮਾਰੀ ਤੋਂ ਬੱਚ ਸਕਣ।ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਮਿਸਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੋ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …