Friday, August 28, 2026

ਬਜ਼ਾਰ ਵਿੱਚ ਇਕੱਠੇ ਹੋਏ ਪਾਣੀ ‘ਚੋਂ ਆਉਂਦੀ ਬਦਬੂ ਕਾਰਨ ਲੋਕ ਪ੍ਰੇਸ਼ਾਨ

ਸਮੱਸਿਆ ਦਾ ਜਲਦ ਹੱਲ ਨਾ ਹੋਣ ‘ਤੇ ਕਰਾਂਗੇ ਨਗਰ ਕੌਂਸਲ ਦਾ ਘਿਰਾਓ – ਸ਼ਿਸਨਪਾਲ ਗਰਗ

ਸੰਗਰੂਰ, 28 ਸਤੰਬਰ (ਜਗਸੀਰ ਲੌਂਗੋਵਾਲ)- ਕਸਬੇ ਦੇ ਜੈਨ ਮੰਦਿਰ ਚੌਕ, ਬੱਸ ਸਟੈਂਡ ਤੇ ਬਜ਼ਾਰ ਨੂੰ ਮਿਲਾਉਣ ਵਾਲੇ ਰਸਤੇ ‘ਤੇ ਬਣਾਈ ਨਾਲੀ ਦਾ ਮੂੰਹ ਖੁੱਲਾ ਛੱਡ ਦਿੱਤਾ ਗਿਆ ਹੈ।ਇਸ ਨਾਲੀ ਵਿੱਚੋਂ ਨਿਕਲ ਕੇ ਬਜ਼ਾਰ ਵਿੱਚ ਇਕੱਠੇ ਹੋਏ ਗੰਦੇ ਪਾਣੀ ਵਿੱਚੋਂ ਆਉਂਦੀ ਬਦਬੂ ਨਾਲ ਜਿਥੇ ਬਿਮਾਰੀਆਂ ਫੈਲਣ ਦਾ ਡਰ ਹੈ।ਉਥੇ ਮੇਨ ਰਸਤਾ ਹੋਣ ਕਰਕੇ ਲੰਘਣ ਵਾਲੇ ਬਜੁਰਗਾਂ, ਬਿਮਾਰਾਂ ਅਤੇ ਬੱਚਿਆਂ ਲਈ ਇਹ ਪਾਣੀ ਮੁਸੀਬਤ ਬਣਿਆ ਹੋਇਆ ਹੈ।ਭਾਜਪਾ ਜਿਲ੍ਹਾ ਸੰਗਰੂਰ-2 ਦੇ ਉਪ ਪ੍ਰਧਾਨ ਸ਼ਿਸਨ ਪਾਲ ਗਰਗ ਨੇ ਦੱਸਿਆ ਕਿ ਉਨ੍ਹਾਂ ਨਗਰ ਕੌਂਸਲ ਦੇ ਜਿੰਮੇਵਾਰ ਅਧਿਕਾਰੀਆਂ ਨੂੰ ਇਹ ਨਾਲੀ ਜੋੜਨ ਦੀ ਤੁਰੰਤ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਜਲਦੀ ਕੋਈ ਹੱਲ ਨਾ ਕੀਤਾ ਗਿਆ ਤਾਂ ਭਾਜਪਾ ਮੰਡਲ ਲੌਂਗੋਵਾਲ ਦੀ ਸਮੁੱਚੀ ਟੀਮ ਵਲੋਂ ਨਗਰ ਕੌਂਸਲ ਦੇ ਦਫ਼ਤਰ ਮੂਹਰੇ ਧਰਨਾ ਲਾਇਆ ਜਾਵੇਗਾ।
ਇਸ ਮੌਕੇ ਕੇਵਲ ਸਿੰਘ, ਦਰਸ਼ਨ ਸਿੰਘ, ਟੀਕਾ ਸਾਹੋਕੇ, ਗੁਰਦੇਵ ਸਿੰਘ, ਮੱਖਣ ਰਾਮ ਅਤੇ ਹੋਰ ਦੁਕਾਨਦਾਰ ਹਾਜ਼ਰ ਸਨ ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …