ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਤੇ ਐਸ.ਡੀ.ਐਮਾਂ ਨਾਲ ਮੀਟਿੰਗ
ਕਪੂਰਥਲਾ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉਪਲ ਵਲੋਂ ਅੱਜ ਦਿੱਲੀ-ਕਟੜਾ ਕੌਮੀ ਮਾਰਗ ਤੇ ਐਕਸਪ੍ਰੈਸ ਵੇਅ ਦੇ
ਕਪੂਰਥਲਾ ਜਿਲੇ ‘ਚ ਆਉਂਦੇ ਹਿੱਸੇ ਬਾਰੇ ਚੱਲ ਰਹੀ ਕਾਰਵਾਈ ਦਾ ਜਾਇਜ਼ਾ ਲਿਆ ।
ਇਸ ਸਬੰਧੀ ਮੀਟਿੰਗ ਵਿੱਚ ਉਪ ਮੰਡਲ ਮੈਜਿਸਟਰੇਟ, ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਡਾ. ਚਾਰੂਮਿਤਾ ਸੁਲਤਾਨਪੁਰ ਲੋਧੀ ਅਤੇ ਟੀ.ਬੈਨਿਥ ਭੁਲੱਥ ਤੋਂ ਇਲਾਵਾ ਪ੍ਰੋਜੈਕਟ ਡਾਇਰੈਕਟਰ ਨੈਸ਼ਨਲ ਹਾਈਵੇਅ ਅਥਾਰਟੀ ਜਲੰਧਰ ਵਲੋਂ ਪ੍ਰਸ਼ਾਤ ਮਹਾਜ਼ਨ ਨੇ ਭਾਗ ਲਿਆ।
ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਤੇ ਉਪ ਮੰਡਲ ਮੈਜਿਸਟਰੇਟ, ਭੁਲੱਥ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਦਿੱਲੀ ਕਟੜਾ ਸਬ ਡਵੀਜ਼ਨ ਭੁਲੱਥ ਦੇ ਸਬੰਧ ਵਿੱਚ ਮਾਨਾ ਤਲਵੰਡੀ, ਤਲਵੰਡੀ ਪੁਰਦਿਲ, ਸੇਰੂਵਾਲ, ਹੂਸੇਵਾਲ, ਚੱਕ ਸ਼ਾਹ ਕਾਲਾ, ਦਬੂਲੀਆ, ਨਡਾਲਾ, ਬੂਲੇਵਾਲ, ਪਸੀਏਵਾਲ, ਰਾਏਪੁਰ ਰਾਜਪੂਤਾਂ, ਮੰਡੀ ਸੰਧੀ ਖਾਂ, ਮੰਡ ਸਰਦਾਰ ਸਾਹਿਬ ਵਾਲਾ, ਮੰਡੀ ਮਿਆਣੀ ਝੰਡੂਵਾਲ, ਮੰਡ ਗੁਰਦਾਸਪੁਰ ਪਿੰਡਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ।
ਇਸ ਤੋਂ ਇਲਾਵਾ ਬਾਕੀ ਰਹਿੰਦੇ 4 ਪਿੰਡ ਚੰਕਸ਼ਾਹ, ਅਲਾਦੀਨ, ਮੰਡੀ ਇਬਾਰਹਿਮਵਾਲ ਤਰਫ ਗੁਲਾਮ ਨੱਬੀ ਖਾਂ, ਇਬਾਰਹਿਮਵਾਲ ਤਰਫ ਅਰਸਦ ਖਾਂ, ਇਬਾਰਹਿਮਵਾਲ ਤਰਫ ਗੁਲਾਮ ਨਬੀ ਖਾਂ, ਸਬੰਧੀ ਵੈਰੀਫੀਕੇਸ਼ਨ ਕਾਰਵਾਈ ਚੱਲ ਰਹੀ ਹੈ।
ਐਕਸਪ੍ਰੈਸ ਵੇਅ ਸਬੰਧੀ ਉਪ ਮੰਡਲ ਮੈਜਿਸਟਰੇਟ, ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਨੇ ਦੱਸਿਆ ਕਿ ਐਕਸਪ੍ਰੈਸ ਵੇਅ ਸਬੰਧੀ ਸੁਲਤਾਨਪੁਰ ਏਰੀਆ ਦਾ 3-ਏ ਦਾ ਨੋਟੀਫੀਕੇਸ਼ਨ ਨਿਊਜ਼ ਪੇਪਰ ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ ਤੇ ਨੰਬਰ ਖਸਰਾ ਅਤੇ ਅਡੀਸ਼ਨਲ ਖਸਰਾ ਨੰਬਰਾਂ ਦੀ ਵੈਰੀਫੀਕੇਸ਼ਨ ਹੋ ਗਈ ਹੈ।ਉਨ੍ਹਾਂ ਕਿਹਾ ਕਿ ਜ਼ਮੀਨ ਦੇ ਤਖਮੀਮੇ ਸਬੰਧੀ ਕਾਰਵਾਈ ਜਲਦ ਮੁਕੰਮਲ ਹੋ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਾਰਵਾਈ ਨੂੰ ਜਲਦ ਮੁਕੰਮਲ ਕਰਨ ਤਾਂ ਜੋ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media