ਜਿਲ੍ਹਾ ਪਠਾਨਕੋਟ ‘ਚ ਹੁਣ ਤੱਕ ਕਰੀਬ 43 ਹਜ਼ਾਰ ਲੋਕਾਂ ਨੇ ਕਰਵਾਇਆ ਟੈਸਟ
ਪਠਾਨਕੋਟ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਨੂੰ ਲੈ ਕੇ ਲੋਕਾਂ ਵਿੱਚ ਜਾਗਰੂਕਤਾ ਆ ਰਹੀ ਹੈ ਅਤੇ ਲੋਕ ਆਪ ਕਰੋਨਾ ਟੈਸਟ
ਕਰਵਾਉਣ ਲਈ ਅੱਗੇ ਆ ਰਹੇ ਹਨ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਕਰੋਨਾ ਟੈਸਟ ਕਰਵਾਉਣ ਦਾ ਭਰੋਸਾ ਦੇਣ ਵਾਲੀਆਂ ਪੰਚਾਇਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਨਾਲ ਲੜਨ ਲਈ ਸਾਰੇ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਹੁਣ ਕਰੋਨਾ ਪਾਜ਼ਟਿਵ ਮਰੀਜਾਂ ਲਈ ਜਿਨ੍ਹਾਂ ਨੂੰ ਘਰ੍ਹਾ ਅੰਦਰ ਕੋਰਿਨਟਾਈਨ ਕੀਤਾ ਹੈ ਉਨ੍ਹਾਂ ਨੂੰ ਕਰੋਨਾ ਫਤਿਹ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ।ਨਿਰਧਾਰਤ ਟੀਮਾਂ ਵੱਲੋਂ ਇਨ੍ਹਾਂ ਕਿੱਟਾਂ ਨੂੰ ਪ੍ਰਯੋਗ ਕਰਨ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ।ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੀ ਮਿਸ਼ਨ ਫਤਿਹ ਅਧੀਨ ਮਾਸਕ ਪਾਉਣ, ਸਮਾਜਿਕ ਦੂਰੀ ਅਤੇ ਬਾਰ ਬਾਰ ਹੱਥਾਂ ਨੂੰ ਧੋਣ ਦੇ ਤਿੰਨ ਹਥਿਆਰ ਕਰੋਨਾ ਤੋਂ ਬਚਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਹੁਣ ਤੱਕ ਕਰੀਬ 43000 ਸੈਂਪਲ ਲਏ ਗਏ ਹਨ ਜਿਨ੍ਹਾਂ ‘ਚੋਂ ਕਰੀਬ 3678 ਪਾਜ਼ਟਿਵ ਆਏ ਹਨ।ਇਨ੍ਹਾਂ ਵਿੱਚੋਂ 912 ਕੇਸ ਐਕਟਿਵ ਹਨ ਅਤੇ ਬਾਕੀ ਲੋਕ ਠੀਕ ਹੋ ਚੁੱਕੇ ਹਨ।ਜਿਲ੍ਹਾ ਪਠਾਨਕੋਟ ਵਿੱਚ ਕਰੀਬ 76 ਮੋਤਾਂ ਉਨ੍ਹਾਂ ਲੋਕਾਂ ਦੀਆਂ ਹੋਈਆਂ ਹਨ, ਜੋ ਜਿਲ੍ਹਾ ਪਠਾਨਕੋਟ ਦੇ ਨਾਲ ਸਬੰਧਤ ਹਨ। ਇਸ ਸਮੇਂ ਸਬ ਡਿਵੀਜਨ ਪਠਾਨਕੋਟ ਵਿੱਚ 871, ਧਾਰ ਕਲ੍ਹਾ ਡਵੀਜ਼ਨ ਵਿੱਚ 41 ਕਰੋਨਾ ਪਾਜ਼ਟਿਵ ਕੇਸ ਐਕਟਿਵ ਹਨ।ਚਿੰਤਪੂਰਨੀ ਮੈਡੀਕਲ ਕਾਲਜ ਵਿਖੇ ਲੈਵਲ-1 ਵਿੱਚ 33, ਲੈਵਲ-2 ਵਿੱਚ 63, ਸਿਵਲ ਹਸਪਤਾਲ ਪਠਾਨਕੋਟ ਵਿੱਚ ਲੈਵਲ-2 ਵਿੱਚ 25, ਮਿਲਟਰੀ 46, ਪ੍ਰਾਈਵੇਟ ਹਸਪਤਾਲਾਂ ਵਿੱਚ 12 ਅਤੇ ਘਰਾਂ ਅੰਦਰ ਜਿਨ੍ਹਾਂ ਲੋਕਾਂ ਨੂੰ ਕੋਰਿਨਟਾਈਨ ਕੀਤਾ ਗਿਆ ਹੈ ਉਨ੍ਹਾ ਦੀ ਸੰਖਿਆ 434 ਹੈ।
Punjab Post Daily Online Newspaper & Print Media