Thursday, August 20, 2026

ਸਰਕਾਰੀ ਸੀਨੀ: ਸੈਕੰ: ਸਕੂਲ ਕੋਟਾਲਾ ਨੂੰ 2 ਲੱਖ ਦਾ ਜਨਰੇਟਰ ਦਾਨ

ਸਮਰਾਲਾ, 2 ਅਕਤੂਬਰ (ਇੰਦਰਜੀਤ ਕੰਗ) – ਸਰਕਾਰੀ ਸੀਨੀ: ਸੈਕੰਡਰੀ ਸਕੂਲ ਕੋਟਾਲਾ ਦੇ ਵਿਦਿਆਰਥੀਆਂ ਦੀ ਵਧ ਰਹੀ ਗਿਣਤੀ ਨੂੰ ਅਤੇ ਪਿੱਛਲੇ ਸਾਲਾਂ ਦੌਰਾਨ ਵਿਦਿਆਰਥੀਆਂ ਵਲੋਂ ਸਮੂਹ ਸਟਾਫ ਦੇ ਸਹਿਯੋਗ ਨਾਲ ਖੇਡਾਂ, ਪੜ੍ਹਾਈ ਅਤੇ ਹੋਰ ਗਤੀਵਿਧੀਆਂ ਨੂੰ ਦੇਖਦੇ ਹੋਏ ਦਲਵੀਰ ਸਿੰਘ ਮਾਂਗਟ ਕੈਲੇਫੋਰਨੀਆਂ (ਯੂ.ਐਸ.ਏ) ਨਿਵਾਸੀ ਨੇ ਆਪਣੇ ਪਿਤਾ ਸਵ: ਸ਼ਿੰਗਾਰਾ ਸਿੰਘ ਮਾਂਗਟ ਦੀ ਯਾਦ ਵਿੱਚ ਆਪਣੀ ਨੇਕ ਕਮਾਈ ਵਿਚੋਂ ਦੋ ਲੱਖ ਰੁਪਏ ਦੀ ਕੀਮਤ ਦਾ ਬਿਨਾਂ ਅਵਾਜ਼ ਕਰਨ ਵਾਲਾ 25 ਕਿਲੋਵਾਟ ਦਾ ਜਰਨੇਟਰ ਸਕੂਲ ਨੂੰ ਦਾਨ ਕੀਤਾ।ਇਸ ਵਡਮੁਲੇ ਕਾਰਜ਼ ਨੂੰ ਨੇਪਰੇ ਚਾੜਨ ਲਈ ਹਰਪ੍ਰੀਤ ਸਿੰਘ ਕੋਟਾਲਾ ਸਪੋਰਟਸ ਦਾ ਵਿਸ਼ੇਸ਼ ਯੋਗਦਾਨ ਰਿਹਾ।
               ਪਿੰਡ ਵਲੋਂ ਆਏ ਪਤਵੰਤੇ ਸੱਜਣਾਂ ਹਰਪ੍ਰੀਤ ਸਿੰਘ, ਅਵਤਾਰ ਸਿੰਘ ਤਾਰੀ, ਸਾਬਕਾ ਚੇਅਰਮੈਨ ਆਤਮਾ ਸਿੰਘ, ਅਵਤਾਰ ਸਿੰਘ ਭੱਟੀ, ਗੁਰਬਖਸ਼ ਸਿੰਘ ਘੋਲਾ, ਸੁਖਵੀਰ ਸਿੰਘ ਕਾਲਾ ਸਿਹਾਲਾ ਅਤੇ ਨੇਤਰ ਸਿੰਘ ਨੇ ਪ੍ਰਿੰਸਪਲ ਗੁਰਜੰਟ ਸਿੰਘ, ਰਛਪਾਲ ਸਿੰਘ ਕੰਗ ਲੈਕ: ਫਿਜੀਕਲ ਐਜੂਕੇਸ਼ਨ, ਜੋਧ ਸਿੰਘ ਲੈਕ: ਪੰਜਾਬੀ, ਰਣਜੀਤ ਸਿੰਘ ਢਿਲੋਂ ਐਸ.ਐਸ ਮਾਸਟਰ, ਅਮਰਜੀਤ ਸਿੰਘ ਪੀ.ਟੀ.ਆਈ, ਤੇਜਪਾਲ ਗਣਿਤ ਮਾਸਟਰ, ਗੁਰਤੇਜ ਸਿੰਘ ਕੰਪਿਊਟਰ ਫੈਕਲਟੀ, ਸੰਦੀਪ ਪਾਂਡੇ ਸਾਇੰਸ ਮਾਸਟਰ, ਰਜਿੰਦਰ ਸਿੰਘ ਸਾਇੰਸ ਮਾਸਟਰ ਅਤੇ ਹੈਡ ਟੀਚਰ ਪੁਸ਼ਵਿੰਦਰ ਸਿੰਘ ਹੇਡੋਂ ਨੂੰ ਜਨਰੇਟਰ ਦੀਆਂ ਚਾਬੀਆਂ ਸੁਪੱਰਦ ਕੀਤੀਆਂ।ਪ੍ਰਿੰਸੀਪਲ ਗੁਰਜੰਟ ਸਿੰਘ ਅਤੇ ਸਮੂਹ ਸਟਾਫ ਨੇ ਦਲਵੀਰ ਸਿੰਘ ਮਾਂਗਟ ਯੂ.ਐਸ.ਏ ਦੇ ਪਰਿਵਾਰ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …