Wednesday, August 12, 2026

ਡੀ.ਟੀ.ਐਫ ਵਲੋਂ ਆਹਲੂਵਾਲੀਆ ਦਾ ਪੁੱਤਲਾ ਫੂਕ ਮੁਜ਼ਾਹਰਾ 4 ਅਕਤੂਬਰ ਨੂੰ – ਬਲਵੀਰ ਚੰਦ

ਸੰਗਰੂਰ, 3 ਅਕਤੂਬਰ (ਜਗਸੀਰ ਲੌਂਗੋਵਾਲ) – ਅਧਿਆਪਕਾਂ ਦੀ ਪ੍ਰਤੀਨਿਧ ਜਥੇਬੰਦੀ ਡੀ.ਟੀ.ਐਫ਼ ਪੰਜਾਬ ਸੰਗਰੂਰ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਤੇ ਜਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਦੀ ਅਗਵਾਈ ਹੇਠ ਵਿਖੇ ਹੋਈ। ਇਸ ਮੀਟਿੰਗ ਵਿੱਚ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਜੋ ਕਿ ਮੁਲਾਜ਼ਮ, ਵਿਦਿਆਰਥੀ, ਮਜ਼ਦੂਰ ਤੇ ਕਿਸਾਨ ਮਾਰੂ ਹਨ, ਉਨਾਂ ਦੇ ਵਿਰੋਧ ਵਜੋਂ 4 ਅਕਤੂਬਰ ਦਿਨ ਐਤਵਾਰ ਨੂੰ ਸੰਗਰੂਰ ਦੇ ਡੀ.ਸੀ ਦਫਤਰ ਮੂਹਰੇ ਇਕੱਠੇ ਹੋ ਕੇ ਮੁਜ਼ਾਹਰਾ ਕਰਨ ਤੋਂ ਬੱਸ ਸਟੈਂਡ ਨੇੜੇ ਬੱਤੀਆਂ ਵਾਲੇ ਚੌਂਕ ਵਿਖੇ ਆਹਲੂਵਾਲੀਆ ਦਾ ਪੁੱਲਤਾ ਫੂਕਣ ਦਾ ਪ੍ਰੋਗਰਾਮ ਉਲੀਕਿਆ ਹੈ।
              ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਤੇ ਸਕੱਤਰ ਨੇ ਦੱਸਿਆ ਕਿ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਤਹਿਤ ਰਹਿੰਦੇ ਖੂੰਹਦੇ ਸਰਕਾਰ ਵਿਭਾਗਾਂ ਦਾ ਨਿੱਜੀਕਰਨ ਤੈਅ ਕੀਤਾ ਜਾ ਚੁਕਿਆ ਹੈ।ਸਰਕਾਰੀ ਵਿਭਾਗਾਂ ਦੇ ਪੁਨਰਗਠਨ ਗਠਨ ਦੇ ਨਾਮ ਹੇਠ ਜਲ ਸਰੋਤ ਵਿਭਾਗ ਦੀਆਂ 8657, ਪੰਚਾਇਤ ਵਿਭਾਗ ਦੀਆਂ 6000, ਬਿਜਲੀ ਵਿਭਾਗ ਦੀਆਂ 43416, ਖੇਤੀਬਾੜੀ ਵਿਭਾਗ ਦੀਆਂ 2200, ਸਿੱਖਿਆ ਵਿਭਾਗ ‘ਚ ਸਕੂਲ ਮੁਖੀਆਂ ਦੀਆਂ 1904, ਅਸਾਮੀਆਂ ਖਤਮ ਕਰਨਾ, 800 ਪ੍ਰਾਇਮਰੀ ਸਕੂਲਾਂ ਨੂੰ ਬੱਚਿਆਂ ਦੀ ਘੱਟਗਿਣਤੀ ਦਾ ਬਹਾਨਾ ਬਣਾ ਕੇ ਬੰਦ ਕਰਨਾ।ਦਰਜ਼ ਚਾਰ ਕਰਮਚਾਰੀਆਂ ਦੀ ਭਰਤੀ ਨਾ ਕਰਕੇ ਉਹਨਾਂ ਦੇ ਕੰਮ ਦਾ ਭਾਰ ਸਕੂਲਾਂ ‘ਤੇ ਲੱਦਣਾ।ਇਸ ਕਮੇਟੀ ਨੇ ਕਰੋਨਾ ਦੇ “ਸੰਕਟ” ਦੇ ਨਾਮ ਹੇਠ ਸਿਖਿਆ ਵਿਭਾਗ ਸਮੇਤ ਸਾਰੇ ਸਰਕਾਰੀ ਕਰਮਚਾਰੀਆਂ ਤਨਖਾਹ ਉਨ੍ਹਾਂ ਦੇਰ ਰੋਕਣਾ ਜਿੰਨਾ ਦੇਰ ਕੇਂਦਰ ਸਰਕਾਰ ਦੇ ਬਰਾਬਰ ਨਾ ਹੋ ਜਾਵੇ।
                  ਕਰੋਨਾ “ਸੰਕਟ” ਨਾਲ਼ ਨਜਿੱਠਣ ਦੇ ਨਾਮ ਦੂਸਰੇ ਰਾਜ਼ਾ ਦੀ ਤਰਜ਼ ‘ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਚ ਘਟੌਤੀ ਕੀਤੀ ਜਾਵੇ।ਵਿਕਾਸ ਟੈਕਟ 2400 ਤੋਂ ਵਧਾ ਕੇ 20000 ਕਰੋ।ਸਰਕਾਰੀ ਭਰਤੀ ਇੱਥੇ ਤੱਕ ਪੁਲੀਸ ਭਰਤੀ ਰੋਕਣ ਆਨਲਾਈਨ ਸਿੱਖਿਆ ਨੂੰ ਪ੍ਰਫੁੱਲਿਤ ਕਰਨ।ਆਈ.ਟੀ.ਆਈ ਨੂੰ ਪ੍ਰਾਈਵੇਟ ਘਰਾਣਿਆਂ ਨੂੰ ਸੋਂਪਣ ਆਦਿ ਲੋਕ ਮਾਰੂ ਸਿਫਾਰਸ਼ਾਂ ਇਸ ਕਮੇਟੀ ਨੇ ਕੀਤੀਆਂ ਹਨ।ਇਸ ਕਮੇਟੀ ਨੇ ਦੇਸ਼ੀ ਵਿਦੇਸ਼ੀ ਨਿਵੇਸ਼ਕਾਂ ਲਈ ਨਿਰਵਿਘਨ ਮੁਨਾਫੇ ਦੀ ਸਿਫਾਰਿਸ਼ ਕੀਤੀ ਹੈ।ਇਸ ਲਈ ਡੀ.ਟੀ.ਐਫ ਪੰਜਾਬ ਸੰਗਰੂਰ ਇਸ ਦੇ ਵਿਰੋਧ ‘ਚ ਸੰਘਰਸ਼ ਦੀ ਸ਼ੁਰੂਆਤ ਕੀਤੀ ਹੈ ਤੇ ਸਾਰੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਪੰਜਾਬ ਦੇ ਚੰਗੇ ਭਵਿੱਖ ਲਈ ਇਸ ਦਾ ਵਿਰੋਧ ਜਰੂਰੀ ਹੈ।
                  ਇਸ ਸਮੇਂ ਕਮੇਟੀ ਦੇ ਸਰਗਰਮ ਮੈਂਬਰ ਗੁਰਮੇਲ ਬਖਸ਼ੀਵਾਲਾ, ਪਰਮਿੰਦਰ ਤੇ ਸਤਨਾਮ ਉੱਭਾਵਾਲ, ਜਗਰੂਪ, ਸੁਖਜਿੰਦਰ ਤੇ ਜਸਬੀਰ ਉਭਾਵਾਲ, ਅਮ੍ਰਿਤਪਾਲ, ਗੁਰਪ੍ਰੀਤ ਬੱਬੀ, ਗੁਰਮੀਤ ਸੇਖੁਵਾਸ, ਰਘਵਿੰਦਰ ਤੇ ਮਹਿੰਦਰ ਪ੍ਰਤਾਪ ਸ਼ੇਰਪੁਰ ਬਲਜੀਤ ਤੇ ਦਾਤਾ ਨਮੋਲ ਨੇ ਕਿਹਾ ਕਿ ਇਸ ਮਜ਼ਾਹਰੇ ‘ਚ ਵੱਧ ਤੋਂ ਵੱਧ ਅਧਿਆਪਕਾਂ ਸਮੇਤ ਹੋਰ ਮੁਲਾਜ਼ਮਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ ਤੇ ਕਮੇਟੀ ਸਿਫਾਰਸ਼ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …