Thursday, November 5, 2026

ਈ.ਟੀ.ਯੂ ਪੰਜਾਬ ਦੀ ਸਿੱਖਿਆ ਸਕੱਤਰ ਨਾਲ ਵਿਸ਼ੇਸ਼ ਮੀਟਿੰਗ

ਅੰਮ੍ਰਿਤਸਰ `ਚ ਰੁਕੀਆਂ ਤਰੱਕੀਆਂ ਤੁਰੰਤ ਕਰਨ ਦੇ ਹੁਕਮ

ਅੰਮ੍ਰਿਤਸਰ, 3 ਅਕਤੂਬਰ (ਜਗਦੀਪ ਸਿੰਘ) – ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਨਾਲ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੀ ਅਧਿਆਪਕ ਦੇ ਮਸਲਿਆਂ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ, ਸੂਬਾਈ ਆਗੂ ਗੁਰਿੰਦਰ ਸਿੰਘ ਘੁੱਕੇਵਾਲੀ ਅਤੇ ਸਤਬੀਰ ਸਿੰਘ ਬੋਪਾਰਾਏ ਦੀ ਸਾਂਝੀ ਅਗਵਾਈ ਹੇਠ ਹੋਈ।
               ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪਰੋਕਤ ਅਧਿਆਪਕ ਆਗੂਆਂ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਸਿੱਖਿਆ ਸਕੱਤਰ ਵੱਲੋਂ ਅੰਮ੍ਰਿਤਸਰ ਜਿਲੇ `ਚ ਲੰਮੇ ਸਮੇਂ ਤੋਂ ਰੁਕੀਆਂ ਹੈਡ ਟੀਚਰ ਅਤੇ ਸੈਂਟਰ ਹੈਡ ਟੀਚਰਾਂ ਦੀਆਂ ਪਰਮੋਸ਼ਨਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਪ੍ਰਮੋਸ਼ਨਾਂ ਕਰਵਾਉਣ ਲਈ ਡੀ.ਪੀ.ਆਈ (ਐਲੀ.) ਨੂੰ ਆਦੇਸ਼ ਦੇਣ ਤੋਂ ਇਲਾਵਾ ਸੂਬੇ ਅੰਦਰ ਹੈੱਡ ਟੀਚਰਾਂ ਦੀਆਂ ਘਟਾਈਆਂ ਗਈਆਂ 1904 ਪੋਸਟਾਂ ਮੁੜ ਬਹਾਲ ਕਰਨ ਸਬੰਧੀ ਵਿੱਤ ਵਿਭਾਗ ਨੂੰ ਪਿਛਲੇ ਸਮੇਂ ਭੇਜੀ ਫਾਈਲ ਜਲਦ ਪ੍ਰਵਾਨ ਕਰਾਉਣ ਲਈ ਵੀ ਸਹਿਮਤੀ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਸਿੱਖਿਆ ਸਕੱਤਰ ਵੱਲੋ ਪੰਜਾਬ `ਚ ਬਾਕੀ ਜ਼ਿਲ੍ਹਿਆਂ ਅੰਦਰ ਵੀ ਹੈੱਡ ਟੀਚਰ ਤੇ ਸੈਂਟਰ ਹੈਡ ਟੀਚਰ ਦੀਆਂ ਖ਼ਾਲੀ ਪੋਸਟਾਂ ਤੇ ਜਲਦ ਪ੍ਰਮੋਸ਼ਨਾਂ ਕਰਵਾਉਣ, ਬੀ.ਪੀ.ਈ.ਓ ਤੁਰੰਤ ਲਾਉਣ ਅਤੇ ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾ ਵੀ ਜਲਦ ਕਰਾਉਣ ਦਾ ਭਰੋਸਾ ਦਿੱਤਾ ਹੈ।
                 ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਲਈ ਅਧਿਆਪਕ ਭਰਤੀ ਕਰਨ ਦੇ ਫੈਸਲਾ ਦਾ ਸਵਾਗਤ ਕਰਦਿਆਂ ਵਿਭਾਗ `ਚ ਕੰਮ ਕਰਦੇ ਸਾਰੇ ਸਿਖਿਆ ਪ੍ਰੋਵਾਈਡਰ, ਐਸ.ਟੀ.ਆਰ ਨੂੰ ਰੈਗੂਲਰ ਕਰਨ ਦੀ ਵੀ ਮੰਗ ਵੀ ਕੀਤੀ ਕੀਤੀ ਗਈ।ਇਸ ਦੌਰਾਨ ਐਸ.ਐਮ.ਸੀ ਕਮੇਟੀਆਂ ਦੀ ਮਿਆਦ 31 ਮਾਰਚ ਤੱਕ ਕਰਨ, ਸੈਂਟਰ ਹੈਡ ਟੀਚਰਾਂ ਨੂੰ 2000 ਕੰਪਿਊਟਰ ਦੇਣ ਦੇ ਕੀਤੇ ਫੈਸਲੇ ਦੇ ਨਾਲ ਬਾਅਦ ਕੰਮ ਨੂੰ ਸੌਖਾ ਕਰਨ ਲਈ ਜਲਦ ਡਾਟਾ ਐਂਟਰੀ ਅਪਰੇਟਰ ਵੀ ਦਿੱਤੇ ਜਾਣ, ਕੋਰਟ ਦੇ ਸਟੇਆਂ ਕਾਰਨ 2016 `ਚ ਲੇਟ ਪ੍ਰਮੋਟ ਹੋਏ ਹੈਡ ਟੀਚਰ ਤੇ ਸੈਂਟਰ ਹੈਡ ਟੀਚਰਾਂ ਨੂੰ ਏ.ਸੀ.ਪੀ 4 ਸਾਲਾ 2020 `ਚ ਹੀ ਦੇਣ, ਮਿਡ ਡੇ ਮੀਲ ਦੀ ਰਾਸ਼ੀ ਬੱਚਿਆਂ ਦੇ ਖਾਤਿਆਂ `ਚ ਪਾਉਣ ਵੇਲੇ ਆ ਰਹੀ ਸਮੱਸਿਆ ਨੂੰ ਅੱਜ ਹੀ ਭਾਰਤ ਸਰਕਾਰ ਨਾਲ ਹੋ ਰਹੀ ਮੀਟਿੰਗ `ਚ ਹੱਲ ਕਰਾਉਣ ਸਮੇਤ ਸਾਰੀਆਂ ਹੀ ਜਾਇਜ ਮੰਗਾਂ ਨੂੰ ਸਮੇਂ ਸਿਰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …