Tuesday, August 11, 2026

ਖੇਤੀ ਬਿਲਾਂ ਨੂੰ ਲੈ ਕੇ ਅਕਾਲੀ ਦਲ (ਬ) ਦੀ ਸਥਿਤੀ ਡੰਡੇ ਤੇ ਗੰਢੇ ਖਾਣ ਵਾਲੀ ਬਣੀ – ਮੰਡੇਰ

ਧੂਰੀ, 3 ਅਕਤੂਬਰ (ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਡੀ) ਦੇ ਸੀਨੀਅਰ ਆਗੂ ਅਤੇ ਮਾਰਕਿਟ ਕਮੇਟੀ ਧੂਰੀ ਦੇ ਸਾਬਕਾ ਵਾਇਸ ਚੇਅਰਮੈਨ ਜਤਿੰਦਰ ਸਿੰਘ ਸੋਨੀ ਮੰਡੇਰ ਨੇ ਕੇਂਦਰ ਸਰਕਾਰ ਵੱਲੋਂ ਜਿਣਸਾਂ ਦੀ ਖਰੀਦ ਨੂੰ ਲੈ ਕੇ ਬਣਾਏ ਨਵੇਂ ਕਾਨੂੰਨ ਨੂੰ ਕਿਸਾਨ ਮਾਰੂ ਕਾਨੂੰਨ ਦੱਸਦਿਆਂ ਕਿਹਾ ਕਿ ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਨੇ ਇਸ ਬਿਲ ਦਾ ਸਮਰੱਥਨ ਕਰਕੇ ਅੰਦਰ ਖਾਤੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।ਕਿਸਾਨਾਂ ਦੇ ਦਿਨ-ਪ੍ਰਤੀਦਿਨ ਵੱਧਦੇ ਰੋਸ ਨੂੰ ਦੇਖਦਿਆਂ ਕੇਂਦਰ ਦੀ ਵਜਾਰਤ ‘ਚੋਂ ਹਰਸਿਮਰਤ ਦਾ ਅਸਤੀਫਾ ਦੇਣਾ ਅਤੇ ਕਿਸਾਨ ਸੰਘਰਸ਼ ਦੀ ਹਮਾਇਤ ਦਾ ਢੌਂਗ ਰਚਨਾ ਅਕਾਲੀ ਦਲ (ਬ) ਦੀ ਦੋਗਲੀ ਨੀਤੀ ਅਤੇ ਘਟੀਆ ਸੋਚ ਦਾ ਪ੍ਰਤੀਕ ਹੈ।ਅੱਜ ਸੂਬੇ ਵਿੱਚ ਅਕਾਲੀ ਦਲ (ਬ) ਦੇ ਆਗੂਆਂ ਦੀ ਸਥਿਤੀ ਡੰਡੇ ਅਤੇ ਗੰਢੇ ਖਾਣ ਵਾਲੀ ਬਣੀ ਹੋਈ ਹੈ।ਨਵੀਂ ਪੀੜੀ ਦਾ ਜਾਗਰੂਕ ਕਿਸਾਨ ਇਹਨਾਂ ਦੇ ਕਿਸਾਨ ਮਾਰੂ ਮਨਸੂਬਿਆਂ ਤੋਂ ਭਲੀ-ਭਾਂਤ ਜਾਣੂ ਹੋ ਚੁੱਕਾ ਹੈ।
                       ਉਹਨਾਂ ਅਕਾਲੀ ਦਲ (ਬ) ਵੱਲੋਂ ਕਿਸਾਨਾਂ ਦੀ ਹਮਾਇਤ ਵਿੱਚ ਕੱਢੇ ਗਏ ਟਰੈਕਟਰ ਮਾਰਚ ਨੂੰ ਹਾਸੋ-ਹੀਣਾ ਦੱਸਦਿਆਂ ਕਿਹਾ ਕਿ ਅਕਾਲੀ ਆਗੂਆਂ ਵੱਲੋਂ ਟਰੈਕਟਰ ਮਾਰਚ ਦੇ ਨਾਂ ‘ਤੇ ਇਨੋਵਾ, ਫੋਰਚੂਨਰ ਮਾਰਚ ਕੱਢਿਆ ਗਿਆ ਹੈ।ਜਿਸ ਨਾਲ ਅਸਲ ਵਿੱਚ ਅਕਾਲੀ ਦਲ (ਬ) ਦੀ ਲੀਡਰਸ਼ਿਪ ਕਿਸਾਨਾਂ ਦੇ ਇਸ ਸੰਘਰਸ਼ ਨੂੰ ਲੀਹ ਤੋਂ ਉਤਾਰਣਾ ਚਾਹੁੰਦੀ ਹੈ।
                        ਉਹਨਾਂ ਕਿਹਾ ਕਿ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਸਮੂਹ ਰਾਜਨੀਤਕ ਲੀਡਰਾਂ ਨੂੰ ਰਾਜਨੀਤਕ ਰੋਟੀਆਂ ਸੇਕਣ ਦੀ ਬਜ਼ਾਏ ਪੂਰੀ ਇਮਾਨਦਾਰੀ ਨਾਲ ਕਿਸਾਨਾਂ ਵੱਲੋਂ ਉਲੀਕੇ ਜਾ ਰਹੇ ਪ੍ਰੋਗਰਾਮਾਂ ਵਿੱਚ ਉਹਨਾਂ ਦੇ ਪਿੱਛੇ ਲੱਗ ਕੇ ਇਸ ਸੰਘਰਸ਼ ਵਿੱਚ ਕੁੱਦਣਾ ਚਾਹੀਦਾ ਹੈ, ਤਾਂ ਜੋ ਦੇਸ਼ ਭਰ ਦਾ ਢਿੱਡ ਭਰਣ ਵਾਲਾ ਪੰਜਾਬ ਦਾ ਅੰਨਦਾਤਾ ਸੁੱਖ ਦਾ ਸਾਹ ਲੈ ਸਕੇ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਡੀ) ਦੀ ਸਮੁੱਚੀ ਲੀਡਰਸ਼ਿਪ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਿਸਾਨਾਂ ਨਾਲ ਤਨੋਂ-ਮਨੋਂ ਇਸ ਲੜਾਈ ਦੇ ਅੰਤ ਤੱਕ ਖੜੀ ਰਹੇਗੀ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …