Tuesday, August 11, 2026

ਸੇਵਾ ਮੁਕਤੀ ‘ਤੇ ਐਸ.ਆਈ ਸਰਬਜੀਤ ਸਿੰਘ ਨੂੰ ਨਿੱਘੀ ਵਿਦਾਇਗੀ

ਅੰਮ੍ਰਿਤਸਰ, 4 ਅਕਤੂਬਰ (ਸੰਧੂ) – ਪੰਜਾਬ ਪੁਲਿਸ ‘ਚ 36 ਸਾਲ ਦੀਆਂ ਸੇਵਾਵਾਂ ਨਿਭਾਉਣ ਉਪਰੰਤ ਮਾਲ ਮੰਡੀ ਸਥਿਤ ਦਫਤਰ ਤੋਂ ਸੇਵਾਮੁੱਕਤ ਹੋਏ ਸਬ ਇੰਸਪੈਕਟਰ ਸਰਬਜੀਤ ਸਿੰਘ ਨੂੰ ਸ਼ਾਨਦਾਰ ਵਿਦਾਇਗੀ ਦਿੱਤੀ ਗਈ।ਏ.ਐਸ.ਆਈ ਸੁਖਦੇਵ ਸਿੰਘ ਤੇ ਐਸ.ਆਈ ਨਿਰਮਲ ਸਿੰਘ ਨੇ ਦੱਸਿਆ ਕਿ ਬਤੌਰ ਸਿਪਾਹੀ ਭਰਤੀ ਹੋ ਕੇ ਸਰਬਜੀਤ ਸਿੰਘ ਨੇ ਵੱਖ-ਵੱਖ ਰੇਂਜਾਂ ਵਿਚ ਕੰਮ ਕੀਤਾ।ਵਿਭਾਗ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖੇਗਾ।ਸੇਵਾਮੁਕਤ ਐਸ.ਆਈ ਸਰਬਜੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ।
                 ਇਸ ਮੋਕੇ ਏ.ਐਸ.ਆਈ ਅਜੇ ਕੁਮਾਰ, ਗੁਰਪ੍ਰਕਾਸ਼ ਤੇ ਜਗਵਿੰਦਰ ਸਿੰਘ, ਗੁਰਨਾਮ ਸਿੰਘ, ਐਚ.ਸੀ ਮਹਿੰਦਰ ਸਿੰਘ, ਨਰਿੰਦਰ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …