Thursday, April 16, 2026

ਕੇਂਦਰ ਸਰਕਾਰ ਯੂ.ਪੀ ‘ਚ ਯੋਗੀ ਸਰਕਾਰ ਬਰਖਰਾਸਤ ਕਰਕੇ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕਰੇ- ਆਪ

ਹਾਥਰਸ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਆਮ ਆਦਮੀ ਪਾਰਟੀ ਨੇ ਕੱਢਿਆ ਕੈਂਡਲ ਮਾਰਚ

ਅੰਮ੍ਰਿਤਸਰ, 4 ਅਕਤੂਬਰ (ਜਗਦੀਪ ਸਿੰਘ) – ਬੀਤੇ ਦਿਨੀ ਉਤਰ ਪ੍ਰਦੇਸ਼ ਦੇ ਹਾਥਰਸ ਵਿੱਚ ਜਬਰ ਜਿਨਾਹ ਤੋਂ ਬਾਅਦ ਕਤਲ ਕੀਤੀ ਗਈ ਬੱਚੀ ਨੂੰ ਇਨਸਾਫ਼ ਦਿਵਾਉਣ ਲਈ ਆਮ ਆਦਮੀ ਪਾਰਟੀ ਵਲੋਂ ਇਕ ਕੈਂਡਲ ਮਾਰਚ ਕੱਢਿਆ ਗਿਆ।ਜਿਸ ਵਿੱਚ ਵੱਡੀ ਗਿਣਤੀ ‘ਚ ਵਲੰਟੀਅਰ ਅਤੇ ਖਾਸ ਤੌਰ ‘ਤੇ ਔਰਤਾਂ ਸਾਮਲ ਹੋਈਆਂ।ਜਿੰਨਾਂ ਨੇ ਯੂ.ਪੀ ਸਰਕਾਰ ਅਤੇ ਉਥੋਂ ਦੇ ਪ੍ਰਸਾਸ਼ਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ।
            ਆਪ ਆਗੂ ਤੇ ਲੋਕ ਸਭਾ ਅੰਮ੍ਰਿਤਸਰ ਦੇ ਕੋਆਰਡੀਨੇਟਰ ਜਸਕਰਨ ਸਿੰਘ ਬੰਦੇਸ਼ਾ ਨੇ ਕਿਹਾ ਕਿ ਮੋਦੀ ਦੇ ਰਾਜ ਵਿੱਚ ਦੇਸ਼ ਦੀਆਂ ਧੀਆਂ ਅਸੁਰੱਖਿਅਤ ਹਨ ਅਤੇ ਭਾਜਪਾ ਸਾਸ਼ਿਤ ਸੂਬੇ ਉਤਰ ਪ੍ਰਦੇਸ਼ ਵਿੱਚ ਗਲਤ ਅਨਸਰਾਂ ਦੇ ਹੌਂਸਲੇ ਬੁਲੰਦ ਹਨ ਜੋ ਕਿ ਆਏ ਦਿਨ ਜ਼ਬਰ ਜਿਨਾਹ ਅਤੇ ਕਤਲ ਦੀਆਂ ਘਟਨਾਵਾਂ ਨੂੰ ਸ਼ਰੇਆਮ ਅੰਜ਼ਾਮ ਦੇ ਰਹੇ ਹਨ।ਉਹਨਾਂ ਕਿਹਾ ਕਿ ਹਾਥਰਸ ਕੇਸ ਵਿੱਚ ਯੂ.ਪੀ ਸਰਕਾਰ ਵਲੋਂ ਦੋਸ਼ੀਆਂ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ।ਇਹ ਸਭ ਅੱਧੀ ਰਾਤ ਨੂੰ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਉਸ ਬੱਚੀ ਦੇ ਅੰਤਿਮ ਸੰਸਕਾਰ ਤੋਂ ਸਾਹਮਣੇ ਆ ਚੁੱਕਾ ਹੈ।ਉਨਾਂ ਕਿਹਾ ਕਿ ਵਧ ਰਹੀਆਂ ਬਲਾਤਕਾਰ ਤੇ ਕਤਲ ਦੀਆਂ ਘਟਨਾਵਾਂ ਨੂੰ ਦੇਖਦਿਆਂ ਕੇਂਦਰ ਸਰਕਾਰ ਵਲੋਂ ਯੋਗੀ ਸਰਕਾਰ ਨੂੰ ਬਰਖਾਸਤ ਕਰਕੇ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਾ ਚਾਹੀਦਾ ਹੈ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ।
                ਇਸ ਇਸ ਮੌਕੇ ਸੀਨੀਅਰ ਆਗੂ ਰਜਿੰਦਰ ਪਲਾਹ, ਡਾਕਟਰ ਸੰਦੀਪ ਸ਼ਰਮਾ, ਵਿਪਨ ਕੁਮਾਰ, ਅਨਿਲ ਮਹਾਜਨ, ਸਤਿੰਦਰ ਸਿੰਘ ਜੋਹਲ, ਮਨਦੀਪ ਮੌਂਗਾ, ਪਦਮ ਐਂਥਨੀ, ਰਵਿੰਦਰ ਦਾਵਰ, ਵਰੁਣ ਰਾਣਾ, ਮੁਖਵਿੰਦਰ ਸਿੰਘ, ਅਰਵਿੰਦਰ ਸਿੰਘ, ਜਗਜੀਤ ਸਿੰਘ ਜੈਂਕੀ, ਇਕਬਾਲ ਸਿੰਘ ਭੁੱਲਰ, ਕਿਰਪਾਲ ਸਿੰਘ, ਸੋਹਣ ਲਾਲ ਖੰਨਾ, ਸੋਹਣ ਸਿੰਘ ਨਾਗੀ, ਮੋਤੀ ਲਾਲ, ਪ੍ਰਿਤਪਾਲ ਸਿੰਘ, ਰਿਸ਼ੀ ਕਪੂਰ, ਦਵਿੰਦਰ ਸਿੰਘ, ਪ੍ਰਿੰਸ ਸ਼ਰਮਾ, ਅਜੀਤ ਅਟਲਗੜ, ਸੰਜੀਵ ਕੁਮਾਰ, ਐਡਵੋਕੇਟ ਪ੍ਰਦੀਪ ਸਿੰਘ ਤੇਜ਼ੀ, ਮਹਿਲਾ ਆਗੂ ਸੀਮਾ ਸੋਢੀ, ਦਿਵਯਾ ਖਿੰਦਰੀ, ਮਮਤਾ, ਪੂਜਾ, ਸ਼ਿਵਾਨੀ ਸ਼ਰਮਾ, ਸੀਮਾ ਕੋਹਲੀ, ਦੀਪਿਕਾ, ਰੀਨਾ, ਮਨਦੀਪ ਕੌਰ ਆਦਿ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …