ਅੰਮ੍ਰਿਤਸਰ, 5 ਅਕਤੂਬਰ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ ਰਣਜੀਤ ਐਵੀਨਿਊ ਵਿਖੇ ਵਿਸ਼ਵ ਸੈਰਸਪਾਟਾ ਦਿਵਸ ਮਨਾਇਆ
ਗਿਆ। ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਸਹਿਯੋਗ ਨਾਲ ਸੈਰ-ਸਪਾਟਾ ਅਤੇ ਪੇਂਡੂ ਵਿਕਾਸ ਵਿਸ਼ੇ ’ਤੇ ਵਿਸ਼ਵ ਸੈਰ-ਸਪਾਟਾ ਦਿਵਸ ਦੇ ਤਿਉਹਾਰ ਨੂੰ ਮਨਾਉਣ ਲਈ ਖਾਲਸਾ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ ਵਿਖੇ ਹੋਟਲ ਮੈਨੇਜਮੈਂਟ ਵਿਭਾਗ ਵਲੋਂ ਕਈ ਮੁਕਾਬਲੇ ਕਰਵਾਏ ਗਏ।ਵਿਦਿਆਰਥੀਆਂ ਨੂੰ ਟੂਰਿਜ਼ਮ ਐਂਡ ਹੋਸਪਿਟੈਲਿਟੀ ਇੰਡਸਟਰੀ ਬਾਰੇ ਜਾਗਰੂਕ ਕਰਨ ਲਈ ਵੱਖ-ਵੱਖ ਆਨਲਾਈਨ ਮੁਕਾਬਲੇ ਸਲੋਗਨ ਮੇਕਿੰਗ, ਕੁਕਿੰਗ ਅਤੇ ਪੇਂਟਿੰਗ ਕਰਵਾਏ ਗਏ।ਜਿਸ ’ਚ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨੋਲੋਜੀ ਵਿਭਾਗ ਅਤੇ ਬੈਚਲਰਸ ਆਫ਼ ਟੂਰਿਜ਼ਮ ਅਤੇ ਟ੍ਰੈਵਲ ਮੈਨੇਜਮੈਂਟ ਦੇ ਲਗਭਗ 30 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਖ਼ਾਲਸਾ ਕਾਲਜ ਗਵਰਿਿਨੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਫਲਤਾਪੂਰਵਕ ਸਮਾਗਮਾਂ ਲਈ ਫੈਕਲਟੀ ਅਤੇ ਸਟਾਫ ਦੇ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ, ਜਸ਼ਨ ਵਿਭਾਗ ਦੁਆਰਾ ਕਰਵਾਏ ਜਾਣੇ ਚਾਹੀਦੇ ਹਨ ਅਤੇ ਇਸ ਨਾਲ ਵਿਦਿਆਰਥੀਆਂ ਨੂੰ ਪ੍ਰਾਹੁਣਚਾਰੀ ਅਤੇ ਸੈਰ-ਸਪਾਟਾ ਖੇਤਰ ਦੇ ਨਵੇਂ ਰੁਝਾਨਾਂ, ਵਾਧੇ ਬਾਰੇ ਵਧੇਰੇ ਦਿਲਚਸਪ ਅਤੇ ਜਾਗਰੂਕ ਕਰਨ ਦੀ ਲੋੜ ਹੈ।
ਡਾ. ਬਾਲਾ ਨੇ ਕਿਹਾ ਕਿ ਸਵਾਦਿਸ਼ਟ ਭੋਜਨ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ, ਇਸ ਲਈ ਵਿਦਿਆਰਥੀਆਂ ਨੇ ਖਾਣਾ ਪਕਾਉਣ ਮੁਕਾਬਲੇ ’ਚ ਵੱਖ-ਵੱਖ ਪਕਵਾਨ ਜਿਵੇਂ ਕਿ ਮਲਾਈ ਕੋਫ਼ਟਾ, ਮੈਗੀ ਪਕੌੜਾ, ਵੀਟ ਫਲੋਰ ਪੈਨ ਕੇਕ, ਪੀਜ਼ਾ, ਆਲੂ ਵਾਲੀ ਟਿੱਕੀ, ਪਾਸਤਾ ਆਦਿ ਬਣਾਏ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸੈਰ-ਸਪਾਟਾ ਅਤੇ ਯਾਤਰਾ ਨਾਲ ਜੁੜੇ ਵੱਖ-ਵੱਖ ਨਾਅਰੇ ਜਿਵੇਂ ‘ਸੌ ਵਾਰ ਕਿਸੇ ਵਸਤੂ ਬਾਰੇ ਸੁਣਨ ਨਾਲੋਂ ਚੰਗਾ ਉਸ ਨੂੰ ਇਕ ਵਾਰ ਵੇਖਣਾ’ ਅਤੇ ‘ਯਾਤਰਾ ਵਿਅਕਤੀ ਨੂੰ ਨਿਮਰ ਬਣਾਉਂਦੀ ਹੈ, ‘ਯਾਤਰਾ ਨਾਲ ਤੁਸੀਂ ਇਹ ਦੇਖ ਸਕਦੇ ਹੋ ਕਿ ਤੁਸੀਂ ਦੁਨੀਆ ’ਚ ਕਿੰਨ੍ਹਾਂ ਛੋਟਾ ਜਿਹਾ ਸਥਾਨ ਰੱਖਦੇ ਹੋ, ਲਿਖੇ। ਵਿਦਿਆਰਥੀਆਂ ਨੇ ਯਾਤਰਾ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਚਿੱਤਰਕਾਰੀ ਮੁਕਾਬਲੇ ’ਚ ਉਤਸ਼ਾਹ ਨਾਲ ਭਾਗ ਲਿਆ।ਐਚ.ਓ.ਡੀ ਸਾਹਿਲ ਅਰੋੜਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
ਡਾ. ਮੰਜੂ ਬਾਲਾ ਨੇ ਇਸ ਸਮਾਗਮ ਲਈ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿਸ਼ਵ ਸੈਰ-ਸਪਾਟਾ ਦਿਵਸ ਦੇ 2020 ਐਡੀਸ਼ਨ ਨੂੰ ਟੂਰਿਜ਼ਮ ਐਂਡ ਰੂਰਲ ਡਿਵੈਲਪਮੈਂਟ ਦੇ ਵਿਸ਼ੇ ’ਤੇ ਮਨਾਇਆ ਜਾ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸੈਰ ਸਪਾਟਾ ਵਡੇ ਸ਼ਹਿਰਾਂ ਤੋਂ ਬਾਹਰ ਦੇ ਮੌਕੇ ਮੁਹੱਈਆ ਕਰਾਉਣ ਅਤੇ ਵਿਸ਼ਵ ਭਰ ਦੇ ਸਭਿਆਚਾਰਕ ਅਤੇ ਕੁਦਰਤੀ ਵਿਰਾਸਤ ਨੂੰ ਵਿਕਸਤ ਕਰਨ ਵਿਚ ਨਿਵੇਕਲੀ ਭੂਮਿਕਾ ਨਿਭਾਉਂਦਾ ਹੈ।ਇਸ ਸਾਲ ਕੋਵਿਡ-19 ਦੇ ਕਾਰਨ ਵਿਸ਼ਵ ਸੈਰ-ਸਪਾਟਾ ਦਿਵਸ ਨਾ ਸਿਰਫ ਵਿਸ਼ਵ ਭਰ ਦੇ ਸੱਭਿਆਚਾਰ ਅਤੇ ਵਿਰਾਸਤ ਨੂੰ ਬੇਹਤਰ ਬਣਾਉਣ ਅਤੇ ਉਤਸ਼ਾਹਿਤ ਕਰਨ ’ਚ ਟੂਰਿਜ਼ਮ ਸੈਕਟਰ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ ਬਲਕਿ ਸੈਰ-ਸਪਾਟਾ ਉਦਯੋਗ ਦੇ ਭਵਿੱਖ ਬਾਰੇ ਮੁੜ ਵਿਚਾਰ ਕਰਨ ਦਾ ਇਕ ਮੌਕਾ ਵੀ ਪੇਸ਼ ਕਰਦਾ ਹੈ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media