Wednesday, August 12, 2026

ਸਿਡਾਨਾ ਮਲਟੀ ਸਪੈਸ਼ਲਿਟੀ ਹਸਪਤਾਲ ਵਿਖੇ ਮੁਫ਼ਤ ਓ.ਪੀ.ਡੀ 13 ਅਕਤੂਬਰ ਤੋਂ

ਅੰਮ੍ਰਿਤਸਰ, 8 ਅਕਤੂਬਰ (ਸੰਧੂ) – ਲੰਬੇ ਸਮੇਂ ਤੋਂ ਵਿੱਦਿਆ ਦੇ ਖੇਤਰਾਂ ‘ਚ ਸੇਵਾਵਾਂ ਨਿਭਾਉਣ ਵਾਲੇ ਸਿਡਾਨਾ ਇੰਸਟੀਚਿਊਟਸ ਵਲੋਂ ਹੁਣ ਸਿਡਾਨਾ ਮਲਟੀਸਪੈਸ਼ੈਲਿਟੀ ਹਸਪਤਾਲ ਖਿਆਲਾ ਖੁਰਦ ਦੀ ਜਲਦ ਸ਼ੁਰੂਆਤ ਕੀਤੀ ਜਾ ਰਹੀ ਹੈ।ਇੰਸਟੀਚਿਊਟ ਮੁਖੀ ਡਾ. ਜੀਵਨ ਜੋਤੀ ਸਿਡਾਨਾ ਨੇ ਦੱਸਿਆ ਕਿ 13 ਅਕਤੂਬਰ ਤੋਂ 30 ਨਵੰਬਰ ਤੱਕ ਮੁਫ਼ਤ ਓ.ਪੀ.ਡੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਸਰਹੱਦੀ ਤੇ ਪਛੜੇ ਖੇਤਰ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕੀਤੀ ਹੈ, ਉਸੇ ਤਰ੍ਹਾਂ ਹੀ ਉਹ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹਨ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਬਹੁਤ ਹੀ ਸੀਨੀਅਰ ਡਾਕਟਰ ਡਾ. ਕੁਲਵੰਤ ਰਾਏ, ਡਾਕਟਰ ਦਵਿੰਦਰਪਾਲ ਢਿੱਲੋਂ , ਡਾ. ਰਾਹੁਲ ਐਸ.ਪੀ, ਡਾਕਟਰ ਸੀ. ਐਲ ਠੁਕਰਾਲ ਆਦਿ ਦੀ ਅਗਵਾਈ ਹੇਠ ਸਾਹ ਦੀ ਬਿਮਾਰੀ, ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਅਧਰੰਗ, ਡੇਂਗੂ ਬੁਖਾਰ, ਦਮਾ, ਐਕਸੀਡੈਂਟ, ਨਾਰਮਲ ਅਤੇ ਸਰਜ਼ੇਰੀਅਨ ਡਲਿਵਰੀ, ਗੁਰਦੇ ਦੀ ਪੱਥਰੀ, ਗਦੂਦਾਂ, ਪਿੱਤੇ ਦੀ ਪਥਰੀ, ਹਰਨੀਆਂ, ਬਵਾਸੀਰ, ਜੋੜਾਂ ਦਾ ਦਰਦ, ਕਮਰ ਦਰਦ, ਸਰਵਾਈਕਲ ਦਾ ਦਰਦ, ਮਾਨਸਿਕ ਤਣਾਅ ਤੇ ਪ੍ਰੇਸ਼ਾਨੀ, ਡਿਪਰੇਸ਼ਨ, ਪੇਟ ਦੀਆਂ ਬਿਮਾਰੀਆਂ ਆਦਿ ਰੋਗਾਂ ਦਾ ਇਲਾਜ਼ ਕੀਤਾ ਜਾਵੇਗਾ ।
             ਡਾਕਟਰ ਸਿਡਾਨਾ ਨੇ ਕਿਹਾ ਕਿ ਹੁਣ ਇਸ ਖੇਤਰ ਦੇ ਲੋਕਾਂ ਨੂੰ ਸ਼ਹਿਰਾਂ ਤੇ ਦੂਰ ਦੁਰਾਡੇ ਦੇ ਮਹਿੰਗੇ ਹਸਪਤਾਲਾਂ ‘ਚ ਰੁਲਣਾ ਨਹੀਂ ਪਵੇਗਾ।ਲੋਕਾਂ ਨੂੰ ਮੁਫਤ ਐਂਬੂਲੈਂਸ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ ।

Check Also

ਪਿੰਡਾਂ ਵਿੱਚ ਠੋਸ ਕੂੜੇ ਦੇ ਸੁਚੱਜੇ ਪ੍ਰਬੰਧਨ ਲਈ ਗਤੀਵਿਧੀਆਂ ਵਿੱਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼

ਅੰਮ੍ਰਿਤਸਰ, 11  ਅਗਸਤ (ਸੁਖਬੀਰ ਸਿੰਘ) –  ਪਿੰਡਾਂ ਵਿੱਚ ਠੋਸ ਕੂੜੇ ਦੇ ਸੁਚੱਜੇ ਪ੍ਰਬੰਧਨ ਨੂੰ ਯਕੀਨੀ …