Wednesday, August 12, 2026

ਮੁਨੀਸ਼ਾ ਦੇ ਕਾਤਲਾਂ ਨੂੰ ਸਜਾ ਦਿਵਾਉਣ ਤੱਕ ਮਜ਼ਦੂਰਾਂ ਦਾ ਸੰਘਰਸ਼ ਜਾਰੀ ਰਹੇਗਾ – ਬੌਂਦਲੀ

ਸਮਰਾਲਾ, 8 ਅਕਤੂਬਰ (ਇੰਦਰਜੀਤ ਕੰਗ) – ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸੱਦੇ ‘ਤੇ ਇਥੋਂ ਨਜ਼ਦੀਕੀ ਪਿੰਡ ਬੌਂਦਲੀ ਵਿਖੇ ਭਜਨ ਸਿੰਘ ਜਿਲ੍ਹਾ ਪ੍ਰਧਾਨ ਖੇਤ ਮਜ਼ਦੂਰ ਯੂਨੀਅਨ ਲੁਧਿਆਣਾ, ਦਲਬਾਰਾ ਸਿੰਘ ਬੌਂਦਲੀ ਤਹਿਸੀਲ ਸਕੱਤਰ ਨਿਰਮਾਣ ਮਜ਼ਦੂਰ ਯੂਨੀਅਨ (ਸੀਟੂ) ਅਤੇ ਸਤਨਾਮ ਸਿੰਘ ਟੋਡਰਪੁਰ ਮੀਤ ਪ੍ਰਧਾਨ ਨਿਰਮਾਣ ਮਜ਼ਦੂਰ ਯੂਨੀਅਨ (ਸੀਟੂ) ਦੀ ਅਗਵਾਈ ਹੇਠ ਸਮਰਾਲਾ ਇਲਾਕੇ ਦੇ ਨਿਰਮਾਣ ਮਜਦੂਰ, ਭੱਠਾ ਮਜ਼ਦੂਰ ਅਤੇ ਖੇਤ ਮਜ਼ਦੂਰ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਬੀਤੇ ਦਿਨੀਂ ਯੂ.ਪੀ ਦੇ ਹਾਥਰਸ ਵਿੱਚ ਦਲਿਤ ਲੜਕੀ ਮੁਨੀਸ਼ਾ ਨਾਲ ਹੋਏ ਘਿਣਾਉਣੇ ਕਾਰੇ ਪ੍ਰਤੀ ਰੋਸ ਮੁਜ਼ਾਹਰਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਭਜਨ ਸਿੰਘ ਨੇ ਕਿਹਾ ਦੇਸ਼ ਦੀ ਅਜਾਦੀ ਦੇ 74 ਸਾਲ ਬੀਤ ਜਾਣ ਉਪਰੰਤ ਵੀ ਦਲਿਤ ਔਰਤ ਅਜੇ ਵੀ ਮਹਿਫੂਜ਼ ਨਹੀਂ ਹੈ।ਦਲਬਾਰਾ ਸਿੰਘ ਬੌਂਦਲੀ ਨੇ ਕਿਹਾ ਕਿ ਅੱਜ ਭਾਰਤ ਵਿੱਚ ਮੋਦੀ ਸਰਕਾਰ ਸਾਰੇ ਲੋਕਾਂ ਦਾ ਭਗਵਾਕਰਨ ਜਾਤੀਵਾਦ ਨੂੰ ਉਭਾਰਨ ‘ਚ ਲੱਗੀ ਹੋਈ ਹੈ।ਉਨਾਂ ਕਿਹਾ ਕਿ ਮੁਨੀਸ਼ਾਂ ਦੇ ਕਾਤਲਾਂ ਨੂੰ ਸਜਾ ਦਿਵਾਉਣ ਲਈ ਮਜ਼ਦੂਰ ਭਾਈਚਾਰਾ ਸੰਘਰਸ਼ ਜਾਰੀ ਰੱਖੇਗਾ।ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਵਿਧਾਨ ਸਭਾ ਹਲਕਾ ਸਮਰਾਲਾ ਦੇ ਲਖਵੀਰ ਸਿੰਘ ਘਰਖਣਾ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।
                   ਇਸ ਮੌਕੇ ਜਗਤਾਰ ਸਿੰਘ ਸਾਬਕਾ ਸਰਪੰਚ ਬੌਂਦਲ, ਬਲਵੀਰ ਸਿੰਘ ਫੌਜੀ ਬੌਂਦਲੀ, ਕਾਮਰੇਡ ਮਹਿੰਦਰ ਸਿੰਘ ਮੰਜਾਲੀਆਂ, ਅਮਰਜੀਤ ਸਿੰਘ ਗਹਿਲੇਵਾਲ, ਸਤਪਾਲ ਸਿੰਘ ਟੋਡਰਪੁਰ, ਸੁਖਦੇਵ ਸਿੰਘ ਮੁਸ਼ਕਾਬਾਦ, ਹਰਪ੍ਰੀਤ ਸਿੰਘ ਮਾਣਕੀ ਆਦਿ ਨੇ ਵੀ ਸੰਬੋਧਨ ਕਰਕੇ ਮਜਦੂਰਾਂ ਨੂੰ ਹੋਰ ਤਕੜੇ ਹੋਣ ਲਈ ਪ੍ਰੇਰਿਤ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …