Tuesday, September 29, 2026

ਕਪੂਰਥਲਾ ‘ਚ ਮੈਗਾ ਸਵੈ ਰੋਜਗਾਰ ਮੁਹਿੰਮ ਸ਼ੁਰੂ

ਏ.ਡੀ.ਸੀ ਵਲੋਂ ਲੀਡ ਬੈਂਕ ਤੇ ਬੈਂਕਾਂ ਦੇ ਜਿਲਾ ਕੋਆਰਡੀਨੇਟਰਾਂ ਨਾਲ ਮੀਟਿੰਗ

ਕਪੂਰਥਲਾ, 10 ਅਕਤੂਬਰ (ਪੰਜਾਬ ਪੋਸਟ ਬਿਊਰੋ) – ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਪੰਜਾਬ ਸਰਕਾਰ/ਭਾਰਤ ਸਰਕਾਰ ਦੀਆਂ ਵੱਖ-ਵੱਖ ਸਵੈ ਰੋਜ਼ਗਾਰ ਸਕੀਮਾਂ ਸਬੰਧੀ ਕਰਜ਼ਾ ਮੁਹੱਈਆ ਕਰਵਾਉਣ ਲਈ ਇਕ ਮੈਗਾ ਸਵੈ ਰੋਜਗਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ।ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ.ਪੀ ਆਂਗਰਾ ਵਲੋਂ ਅੱਜ ਸਵੈ-ਰੋਜਗਾਰ ਨਾਲ ਸਬੰਧਤ ਸਾਰੀਆਂ ਏਜੰਸੀਆਂ, ਲੀਡ ਬੈਂਕ ਦਫਤਰ ਅਤੇ ਜਿਲੇ ਦੀਆਂ ਸਾਰੀਆਂ ਬੈਂਕਾਂ ਦੇ ਜਿਲਾ ਕੋਆਰਡੀਨੇਟਰਾਂ ਨਾਲ ਮੀਟਿੰਗ ਕੀਤੀ ਗਈ।
                    ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸਵੈ-ਰੋਜਗਾਰ ਅਧੀਨ ਚਲਾਈ ਜਾ ਰਹੀ ਮੁਹਿੰਮ ਵਿਚ ਅਕਤੂਬਰ ਵਿੱਚ ਹੀ 4000 ਉਮੀਦਵਾਰਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਕਰਜ਼ਾ ਦਿਵਾਇਆ ਜਾਵੇਗਾ। ਉਹਨਾਂ ਸਾਰੇ ਵਿਭਾਗਾਂ ਨੂੰ ਹਦਾਇਤ ਦਿੱਤੀ ਕਿ ਹਰ ਵਿਭਾਗ ਆਪਣੇ ਪੱਧਰ ‘ਤੇ ਸਵੈ-ਰੋਜਗਾਰ ਕੈਂਪ ਲਗਾਉਣ ਤਾਂ ਕਿ ਵੱਧ ਤੋਂ ਵੱਧ ਪ੍ਰਾਰਥੀ ਆਪਣਾ ਕੰਮ ਖੋਲਣ ਲਈ ਕਰਜੇ ਅਪਲਾਈ ਕਰ ਸਕਣ ।
                ਉਹਨਾਂ ਨੇ ਸਾਰੀਆਂ ਬੈਂਕਾਂ ਦੇ ਨੁਮਾਇੰਦੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਦੁਆਰਾ ਛੋਟੇ-ਛੋਟੇ ਇਤਰਾਜ਼ ਲਗਾ ਕੇ ਉਮੀਦਵਾਰਾਂ ਦੇ ਲੋਨ ਕੇਸ ਰੱਦ ਨਾ ਕੀਤੇ ਜਾਣ ਅਤੇ ਉਮੀਦਵਾਰਾਂ ਨੂੰ ਬੈਂਕ ਵਿੱਚ ਬੁਲਾ ਕੇ ਉਹਨਾਂ ਦੀਆਂ ਕਰਜ਼ਾ ਅਰਜ਼ੀਆਂ ਦੀਆਂ ਕਮੀਆਂ ਨੂੰ ਦੂਰ ਕਰਕੇ ਕੇਸ ਪਾਸ ਕੀਤੇ ਜਾਣ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …