ਕਪੂਰਥਲਾ, 10 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਤੋਂ ਸੀਨੀਅਰ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਗੁਰੁਦੁਆਰਾ ਸੰਤ ਸਾਗਰ ਸਾਹਿਬ ਤੋਂ
ਮਾਰਕਫ਼ੈਡ ਚੌਕ ਤੱਕ ਸੜਕ ਦੀ ਮਜ਼ਬੂਤੀ ਅਤੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਪੂਰਥਲਾ ਸ਼ਹਿਰ ‘ਚ ਹਰ ਤਰਾਂ ਦੀਆਂ ਬੁਨਿਆਦੀ ਸਹੂਲਤਾਂ 100 ਫੀਸਦੀ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਉਨਾਂ ਕਿਹਾ ਕਿ ਪਿਛਲੇ 7 ਮਹੀਨੇ ਦੌਰਾਨ ਕੋਰੋਨਾ ਕਾਰਨ ਵਿਕਾਸ ਕਾਰਜ ਬੁਰੀ ਤਰਾਂ ਪ੍ਰਭਾਵਿਤ ਹੋਏ ਸਨ, ਪਰ ਹੁਣ ਪੰਜਾਬ ਸਰਕਾਰ ਵਲੋਂ ਲਾਕਡਾਊਨ ਵਿੱਚ ਢਿੱਲ ਦੇਣ ਪਿਛੋਂ ਸ਼ਹਿਰ ਅੰਦਰ ਵਿਕਾਸ ਕਾਰਜਾਂ ਨੂੰ ਦੁਬਾਰਾ ਆਰੰਭ ਕੀਤਾ ਗਿਆ ਹੈ।ਇਹ ਸੜਕ ਨਗਰ ਨਿਗਮ ਵਲੋਂ 61.98 ਲੱਖ ਦੀ ਲਾਗਤ ਵਾਲੇ ਮਨਜ਼ੂਰ ਕੀਤੇ ਗਏ ਪ੍ਰੋਜੈਕਟਾਂ ਵਿਚੋਂ ਇਕ ਹੈ ਅਤੇ ਇਸ ਦੇ ਕੰਮ ਨੂੰ ਨਵੰਬਰ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ।ਕੰਮ ਦੀ ਰਸਮੀ ਸ਼ੁਰੂਆਤ ਲਈ ਰਿਬਨ ਕੱਟਣ ਦੀ ਰਸਮ ਸਥਾਨਕ ਵਾਸੀ ਗੁਰਦੇਵ ਸਿੰਘ ਕੋਲੋਂ ਕਰਵਾਈ ਗਈ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਸਾਬਕਾ ਐਮ.ਸੀ ਨਰਿੰਦਰ ਮਨਸੂ, ਵਿਕਾਸ ਸ਼ਰਮਾ, ਹਰਦਿਆਲ ਸਿੰਘ ਝੀਤਾ, ਵਿਨੋਦ ਸੂਦ, ਬਲਬੀਰ ਚੰਦ ਸ਼ਰਮਾ, ਡਾ. ਪਰਵਿੰਦਰ ਸ਼ਰਮਾ, ਗਗਨ ਵਾਲੀਆ ਤੇ ਸੋਮਨਾਥ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media