Thursday, September 17, 2026

ਛੋਟੇ ਕਿਸਾਨ ਖੇਤੀ ਮਸ਼ੀਨਰੀ ਕਿਰਾਏ ’ਤੇ ਵਰਤਣ ਦੀ ਆਦਤ ਪਾਉਣ – ਡਾ. ਨਾਜ਼ਰ ਸਿੰਘ

ਕਪੂਰਥਲਾ, 13 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਡਾ. ਨਾਜਰ ਸਿੰਘ ਨੇ ਛੋਟੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀ ਸਬੰਧੀ ਮਸ਼ੀਨਰੀ ਸਹਿਕਾਰੀ ਸਭਾਵਾਂ, ਗਰੁੱਪਾਂ ਕੋਲੋਂ ਕਿਰਾਏ ’ਤੇ ਲੈ ਕੇ ਵਰਤਣ ਦੀ ਆਦਤ ਪਾਉਣ ਜਿਸ ਨਾਲ ਨਾ ਸਿਰਫ ਉਹ ਵਿੱਤੀ ਤੌਰ ’ਤੇ ਬੋਝ ਪੈਣ ’ਤੋਂ ਬਚਣਗੇ ਸਗੋਂ ਲੋੜ ਅਨੁਸਾਰ ਬਿਨ੍ਹਾਂ ਅੱਗ ਲਾਏ ਜ਼ਮੀਨ ਵੀ ਤਿਆਰ ਕਰ ਸਕਣਗੇ।
              ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਤਕਰੀਬਨ 600 ਹੈਪੀਸੀਡਰ ਮਸ਼ੀਨਾਂ ਕੰਮ ਕਰ ਰਹੀਆਂ ਹਨ ਤੇ ਕਿਸਾਨਾਂ ਨੁੂੰ ਆਪਣੇ ਇਲਾਕੇ ਦੀਆਂ ਜ਼ਮੀਨਾਂ ਦੀ ਤਾਸੀਰ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ।
                 ਬਲਾਕ ਢਿੱਲਵਾਂ ਦੇ ਪਿੰਡ ਪੱਡਾ ਬੇਟ ਵਿਖੇ ਕਿਸਾਨ ਜਗਦੀਪ ਸਿੰਘ, ਰੇਸ਼ਮ ਸਿੰਘ, ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਝੋਨੇ ਦੀ ਸਿੱਧੀ ਬਿਜ਼ਾਈ ਕੀਤੀ ਗਈ ਸੀ ਅਤੇ ਆਉਂਦੇ ਸਾਲ ਉਹ ਸਿੱਧੀ ਬਿਜਾਈ ਨੂੰ ਫਿਰ ਅਪਣਾਉਣਗੇ
                  ਜਗਦੀਪ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਤਕਰੀਬਨ 60 ਏਕੜ ਰਕਬਾ ਹੈਪੀਸੀਡਰ ਨਾਲ ਕਣਕ ਬੀਜ਼ਦੇ ਹਨ ਤੇ ਇਸ ਸਾਲ ਵੀ ਉਹ ਹੈਪੀਸੀਡਰ ਨਾਲ ਕਣਕ ਬੀਜ਼ ਕੇ ਖੇਤੀ ਖਰਚੇ ਘਟਾਉਣਗੇ।ਕੁਲਵੰਤ ਸਿੰਘ ਪਿੰਡ ਪੱਡਾ ਬੇਟ ਨੇ ਪਿਛਲੇ ਸਾਲਾਂ ਦੇ ਤਜਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਹੈਪੀਸੀਡਰ ਨਾਲ ਉਹਨਾਂ ਨੇ ਚੰਗਾ ਝਾੜ ਪ੍ਰਾਪਤ ਕੀਤਾ ਹੈ, ਭਾਵੇ ਕਿ ਉਹਨਾਂ ਕੋਲ ਹੈਪੀਸੀਡਰ ਮਸ਼ੀਨ ਨਹੀਂ ਹੈ।ਪਰ ਉਹ ਮਸ਼ੀਨ ਕਿਰਾਏ ‘ਤੇ ਲੈ ਕੇ ਕਣਕ ਦੀ ਬਿਜ਼ਾਈ ਕਰਨਗੇ। ਰੇਸ਼ਮ ਸਿੰਘ ਪਿੰਡ ਪੱਡਾ ਬੇਟ ਨੇ ਕਿਹਾ ਕਿ ਉਹਨਾਂ 16 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜ਼ਾਈ ਕੀਤੀ ਸੀ ਤੇ ਝੋਨੇ ਦੀ ਕਟਾਈ ਕਰਕੇ ਇਸੇ ਵੱਤਰ ਵਿੱਚ ਉਹ ਹੈਪੀਸੀਡਰ ਨਾਲ ਕਣਕ ਦੀ ਬਿਜ਼ਾਈ ਕਰਨਗੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …