ਕਿਹਾ ਲੋਕ ਸ਼ਹਿਰ ਨੂੰ ਸਾਫ ਸੁਥਰਾ ਰੱਖਣ `ਚ ਵੀ ਅਹਿਮ ਯੋਗਦਾਨ ਦੇਣ
ਅੰਮ੍ਰਿਤਸਰ, 13 ਅਕਤੂਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਾਰਡ ਨੰ: 85 ਦੀ ਬਾਬਾ ਜੀਵਨ ਸਿੰਘ ਕਲੋਨੀ ਵਿਖੇ `ਅਮਰੁਤ ਪ੍ਰਾਜੈਕਟ`
ਅਧੀਨ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਵਾਟਰ ਸਪਲਾਈ ਪਾਈਪ ਲਾਈਨ ਦਾ ਉਦਘਾਟਨ ਕੀਤਾ ਗਿਆ।ਇਸ 45 ਕਰੋੜ ਦੇ ਪ੍ਰਾਜੈਕਟ ਨਾਲ ਵਾਰਡ ਦੇ ਲੋਕਾਂ ਨੂੰ ਜਿਥੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਹੋਵੇਗਾ, ਉਥੇ ਗੰਦੇ ਪਾਣੀ ਦੀ ਸਮੱਸਿਆ ਵੀ ਦੂਰ ਹੋਵੇਗੀ।
ਮੇਅਰ ਰਿੰਟੂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ `ਅਮਰੁਤ ਪ੍ਰਾਜੈਕਟ` ਅਧੀਨ ਹਰ ਵਾਰਡ `ਚ ਵਾਟਰ ਸਪਲਾਈ ਦੀਆਂ ਨਵੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਸ਼ਹਿਰ ਦੇ ਜਿਸ ਇਲਾਕੇ `ਚ ਪਾਈਪਾਂ ਨਹੀਂ ਪਈਆਂ, ਉਥੇ ਵੀ ਇਹ ਪਾਈਪ ਲਾਈਨ ਪਹਿਲ ਦੇ ਅਧਾਰ ‘ਤੇ ਪੁਆਈ ਜਾ ਰਹੀਆਂ ਹਨ।ਉਨ੍ਹਾਂ ਨੇ `ਸਵੱਛ ਅੰਮ੍ਰਿਤਸਰ ਮੁਹਿੰਮ` ਤਹਿਤ ਅੰਮ੍ਰਿਤਸਰ ਨੂੰ ਸਾਫ ਸੁਥਰਾ ਬਣਾਏ ਰੱਖਣ ਲਈ ਸਾਡਾ ਸਹਿਯੋਗ ਦੇਵੋ ਤੇ ਆਪਣੇ ਗਲੀ, ਮੁਹੱਲੇ ਆਦਿ ਥਾਵਾਂ ‘ਤੇ ਕੂੜਾ ਜਾਂ ਗੰਦਗੀ ਨਾ ਫੈਲਾਈ ਜਾਵੇ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਅਜੈ ਪੱਪੂ, ਰਿੰਕਲ ਛੀਨਾ, ਜੱਟੂ ਪ੍ਰਧਾਨ, ਬਲਵਿੰਦਰ ਸਿੰਘ ਢਿੱਲੋਂ, ਕੈਪਟਨ ਦਰਸ਼ਨ ਸਿੰਘ ਸਮੇਤ ਨਿਗਮ ਦੇ ਅਧਿਕਾਰੀ ਮੌਜ਼ੂਦ ਸਨ।
Punjab Post Daily Online Newspaper & Print Media