Friday, April 24, 2026

ਕਿਸਾਨ ਜਰਨੈਲ ਸਿੰਘ ਲੰਮੇ ਸਮੇਂ ਤੋਂ ਬਿਨ੍ਹਾਂ ਪਰਾਲੀ ਨੂੰ ਸਾੜੇ ਕਰ ਰਿਹੈ ਖੇਤੀ

ਰਹਿੰਦ ਖੁਹੰਦ ਗੁਜਰ ਭਾਈਚਾਰੇ ਨੂੰ ਵੇਚਣ ਨਾਲ ਹੁੰਦਾ ਹੈ ਮੁਨਾਫਾ – ਜਰਨੈਲ ਸਿੰਘ

ਪਠਾਨਕੋਟ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਿਸ਼ੇਸ਼ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਏ ਬਿਨ੍ਹਾਂ ਖੇਤੀ ਕਰਨ ਲਈ ਜਾਗਰੂਕ ਕਰ ਰਹੀ ਹੈ।ਖੇਤੀਬਾੜੀ ਵਿਭਾਗ ਦੇ ਅਧਿਕਾਰੀ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਏ ਬਿਨ੍ਹਾਂ ਖੇਤੀ ਵਿੱਚ ਹੋਣ ਵਾਲੇ ਫਾਇਦਿਆਂ ਤੋਂ ਵੀ ਜਾਣੂ ਕਰਵਾ ਰਹੇ ਹਨ।
                  ਸਰਕਾਰ ਦੀ ਇਸ ਮੁਹਿੰਮ ਵਿੱਚ ਪਿੰਡ ਪੱਡਿਆਂ ਲਾਹੜੀ ਜਿਲ੍ਹਾ ਪਠਾਨਕੋਟ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ।ਪਿੰਡ ਦਾ ਕਿਸਾਨ ਜਰਨੈਲ ਸਿੰਘ ਜੋ ਕਿ ਇੱਕ ਸੇਵਾ ਮੁਕਤ ਹੈਡ ਮਾਸਟਰ ਹੈ, ਪਿਛਲੇ ਲੰਮੇ ਸਮੇਂ ਤੋਂ ਪਰਾਲੀ ਅਤੇ ਕਣਕ ਦੀ ਨਾੜ ਨੂੰ ਅੱਗ ਲਗਾਏ ਬਿਨ੍ਹਾਂ ਖੇਤੀ ਕਰ ਰਿਹਾ ਹੈ ਅਤੇ ਇਸ ਦੇ ਨਾਲ ਪਰਾਲੀ ਗੁੱਜਰ ਭਾਈਚਾਰੇ ਦੇ ਲੋਕਾਂ ਨੂੰ ਦੇ ਕੇ ਵਧੇਰੇ ਮੁਨਾਫਾ ਵੀ ਕਮਾ ਰਿਹਾ ਹੈ।
                   ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਦੋਂ ਵੀ ਕਣਕ ਦੀ ਜਾਂ ਝੋਨੇ ਦੀ ਕਟਾਈ ਕਰਵਾਈ ਜਾਂਦੀ ਹੈ ਤਾਂ ਕੰਬਾਇਨ ਵਾਲਿਆਂ ਨੂੰ ਕੁੱਝ ਚਾਰਜ਼ ਜਿਆਦਾ ਦੇਣੇ ਪੈਂਦੇ ਹਨ ਅਤੇ ਉਨ੍ਹਾਂ ਵੱਲੋਂ ਫਸਲ ਦੀ ਕਟਾਈ ਬਹੁਤ ਹੀ ਚੰਗੇ ਤਰੀਕੇ ਨਾਲ ਕਟਾਈ ਕੀਤੀ ਜਾਂਦੀ ਹੈ।ਜਿਸ ਨਾਲ ਫਸਲ ਦੇ ਮੁੱਢ ਬਹੁਤ ਘੱਟ ਹੁੰਦੇ ਹਨ।ਇਸ ਤੋਂ ਬਾਅਦ ਕਟਰ ਦੀ ਲੋੜ ਨਹੀਂ ਰਹਿੰਦੀ।ਫਸਲਾਂ ਦੀ ਰਹਿੰਦ ਖੂਹੰਦ ਨੂੰ ਗੁੱਜਰ ਭਾਈਚਾਰੇ ਦੇ ਲੋਕ ਸੰਭਾਲ ਲੈਂਦੇ ਹਨ।ਇਸ ਦੇ ਬਦਲੇ ਉਨ੍ਹਾਂ ਨੂੰ ਪ੍ਰਤੀ ਕਿੱਲਾ ਇੱਕ ਹਜ਼ਾਰ ਤੋਂ 1200 ਰੁਪਏ ਤੱਕ ਦਾ ਲਾਭ ਹੁੰਦਾ ਹੈ।
             ਉਨ੍ਹਾਂ ਹੋਰ ਕਿਸਾਨਾਂ ਨੂੰ ਕਿਹਾ ਕਿ ਉਹ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਨਾ ਲਗਾਉਣ।ਇਸ ਨਾਲ ਇੱਕ ਤਾਂ ਉਨਾਂ ਦੀ ਸਿਹਤ ਚੰਗੀ ਰਹੇਗੀ ਅਤੇ ਉਹ ਬਿਮਾਰੀਆਂ ਤੋਂ ਵੀ ਬਚੇ ਰਹਿਣਗੇੇ।ਉਨ੍ਹਾਂ ਕਿਹਾ ਕਿ ਚੱਲ ਰਹੇ ਸਮੇਂ ਦੌਰਾਨ ਅਸੀਂ ਸਾਰੇ ਕਰੋਨਾ ਵਾਇਰਸ ਬਿਮਾਰੀ ਨਾਲ ਲੜਾਈ ਲੜ ਰਹੇ ਹਾਂ।ਅਜਿਹੀ ਸਥਿਤੀ ਵਿੱਚ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਉਣ ਨਾਲ ਹੋਰ ਵੀ ਜਿਆਦਾ ਨੁਕਸਾਨ ਹੋ ਸਕਦਾ ਹੈ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …