ਧੂਰੀ, 19 ਸਤੰਬਰ (ਪ੍ਰਵੀਨ ਗਰਗ) – ਸਟੈਪ ਆਨ ਸੋਸਾਇਟੀ ਵੱਲੋਂ ਨੇੜਲੇ ਪਿੰਡ ਕੱਕੜਵਾਲ ਵਿਖੇ ਬੇਸਹਾਰਾ ਗਊਆਂ ਦੇ ਇਲਾਜ਼ ਲਈ ਖੋਲੇ ਗਏ ਗਊ ਧਾਮ
ਹਸਪਤਾਲ ਦਾ ਉਦਘਾਟਨ ਸੰਤ ਸ਼੍ਰੀ ਨਰੈਣ ਮੁਨੀ ਜੀ ਤੇ ਸੰਤ ਬਾਬਾ ਚੜਦੀ ਕਲਾ ਡੇਰੇ ਵਾਲਿਆਂ ਦੀ ਹਾਜ਼ਰੀ ਵਿੱਚ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਬੀਬੀ ਗਗਨਦੀਪ ਕੌਰ ਢੀਂਡਸਾ ਵੱਲੋਂ ਕੀਤਾ ਗਿਆ।ਜੋਤੀ ਪ੍ਰਚੰਡ ਦੀ ਰਸਮ ਆਪ ਆਗੂ ਅਤੇ ਸਮਾਜਸੇਵੀ ਸੰਦੀਪ ਸਿੰਗਲਾ ਵੱਲੋਂ ਨਿਭਾਈ ਗਈ।
ਸਟੈਪ ਆਨ ਸੋਸਾਇਟੀ ਦੇ ਪ੍ਰਧਾਨ ਰਜਨੀਸ਼ ਸ਼ਰਮਾ ਤੇ ਚੇਅਰਮੈਨ ਅਰੁਣ ਕੁਮਾਰ ਨੇ ਦੱਸਿਆ ਕਿ ਪਿੰਡ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਬਣੇ ਇਸ ਹਸਪਤਾਲ ਵਿੱਚ ਇਲਾਕੇ ਦੀਆਂ ਬੇਸਹਾਰਾ ਫਿਰਦੀਆਂ ਗਊਆਂ ਅਤੇ ਹੋਰ ਅਵਾਰਾ ਪਸ਼ੂਆਂ ਦਾ ਇਲਾਜ਼ ਕੀਤਾ ਜਾਵੇਗਾ।ਬੀਬੀ ਗਗਨਦੀਪ ਕੌਰ ਢੀਂਡਸਾ ਨੇ ਕਿਹਾ ਕਿ ਸੜਕਾਂ ‘ਤੇ ਫਿਰਦੇ ਬੇਸਹਾਰਾ ਅਵਾਰਾ ਪਸ਼ੂਆਂ ਲਈ ਸਮਾਜਸੇਵੀ ਸੰਸਥਾ ਸਟੈਪ ਆਨ ਸੋਸਾਇਟੀ ਦਾ ਇਹ ਉਪਰਾਲਾ ਵਰਦਾਨ ਸਾਬਤ ਹੋਵੇਗਾ।ਆਪ ਆਗੂ ਸ਼੍ਰੀ ਸੰਦੀਪ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਕੰਮ ਸਮਾਜਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਹਨ ਅਤੇ ਕਾਂਗਰਸ ਸਰਕਾਰ ਹਰ ਫਰੰਟ ‘ਤੇ ਫੇਲ੍ਹ ਹੋ ਚੁੱਕੀ ਹੈ ਅਤੇ ਵੋਟਾਂ ਵੇਲੇ ਲੋਕਾਂ ਨੂੰ ਅਵਾਰਾ ਪਸ਼ੂਆਂ ਤੋਂ ਨਿਜ਼ਾਤ ਦਿਵਾਉਣ ਲਈ ਕੀਤੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ।
ਇਸ ਮੌਕੇ ਅਮਨਵੀਰ ਸਿੰਘ ਚੈਰੀ, ਪਵਨ ਕੁਮਾਰ ਐਡਵੋਕੇਟ ਪ੍ਰਧਾਨ ਰਾਮ ਬਾਗ ਸੋਸਾਇਟੀ, ਕਾਕਾ ਚੌਧਰੀ, ਮੁਕੇਸ਼ ਕੁਮਾਰ ਬੰਟੀ, ਅਮਰ ਸਾਊਂਡ ਗੌਰਵ ਕਾਂਸਲ, ਰੋਮੀ ਢੰਡ ਅਤੇ ਯੋਗੇਸ਼ ਬਾਂਸਲ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media