Sunday, September 20, 2026

ਅੰਮ੍ਰਿਤਸਰ ‘ਚ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰੀ ਮਾਈਕਰੋ ਜੰਗਲ ਕੀਤਾ ਜਾਵੇਗਾ ਵਿਕਸਤ – ਮੇਅਰ

40 ਖੂਹ ਦੀ ਬਦਲੇਗੀ ਨੁਹਾਰ, ਖਾਲੀ ਪਈ 10 ਏਕੜ ਜਗ੍ਹਾ ਵਿੱਚ ਲੱਗਣਗੇ 1 ਲੱਖ ਰੁੱਖ

ਅੰਮ੍ਰਿਤਸਰ, 19 ਅਕਤੂਬਰ (ਜਗਦੀਪ ਸਿੰਘ) – ਬੀਤੇ ਦਿਨੀ 40 ਖੂਹ ਜੌੜਾ ਫਾਟਕ ਦੀ ਖਾਲੀ ਪਈ ਜ੍ਹਗਾ ਨੂੰ ਹਰਿਆ-ਭਰਿਆ ਕਰਨ ਲਈ ਮੇਅਰ ਕਰਮਜੀਤ ਸਿੰਘ ਵਲੋਂ ਐਡੀਸ਼ਲ ਕਮਿਸ਼ਨਰ ਇਨਕਮ ਟੈਕਸ ਰੋਹਿਤ ਮੇਹਰਾ ਅਤੇ ਵਾਈ.ਜੀ.ਬੀ.ਟੀ ਸੰਸਥਾ ਦੇ ਸੁੱਖਅੰਮ੍ਰਿਤ ਸਿੰਘ ਅਤੇ ਉਹਨਾਂ ਦੇ ਵਲੰਟੀਅਰਾਂ ਦੇ ਸਹਿਯੋਗ ਸਦਕਾ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ ਗਈ।ਪੰਜਾਬ ਵਿੱਚ ਨਗਰ ਨਿਗਮ, ਵਾਈ.ਜੀ.ਬੀ.ਟੀ ਅਤੇ ਰੋਹਿਤ ਮਹਿਰਾ ਐਡੀਸ਼ਲ ਕਮਿਸ਼ਨਰ ਇਨਕਮ ਟੈਕਸ ਵਲੋਂ ਸਾਂਝੇ ਤੌਰ ‘ਤੇ ਵਿਕਸਤ ਕੀਤੇ ਜਾਣ ਵਾਲਾ ਇਹ ਸਭ ਤੋਂ ਵੱਡਾ ਤੇ ਪਹਿਲਾ ਸ਼ਹਿਰੀ ਸੁਖਮ ਜੰਗਲ ਹੋਵੇਗਾ। ਇਹ ਜੰਗਲ ਤਕਰੀਬਨ 10 ੲਕੜ ਖਾਲੀ ਪਈ ਜਗ੍ਹਾ ‘ਚ 1 ਲੱਖ ਰੁੱਖ ਲਗਾ ਕੇ ਤਿਆਰ ਕੀਤਾ ਜਾਵੇਗਾ।`ਗ੍ਰੀਨ ਲੰਗਜ਼ ਪ੍ਰਾਜੈਕਟ ਅਧੀਨ` ਇਸ ਜੰਗਲ ਦਾ ਮੁੱਖ ਮੰਤਵ `ਲੈਸ ਕਾਰਬਨ ਤੇ ਮੋਰ ਆਕਸੀਜ਼ਨ` ਦੇਣਾ ਹੈ।
                    ਮੇਅਰ ਨੇ `ਵਾਈ.ਜੀ.ਬੀ.ਟੀ` ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਸ਼ਹਿਰ ਵਿਚ ਹਰਿਆਲੀ ਲਿਆਉਣ ਲਈ ਅਹਿਮ ਕਿਰਦਾਰ ਨਿਭਾਅ ਰਹੀ ਹੈ।ਉਨਾਂ ਨੇ ਕਿਹਾ ਕਿ ਸ਼ਹਿਰ ਦੀਆਂ ਕੁੱਝ ਸੰਸਥਾਵਾਂ ਸ਼ਹਿਰ `ਚ ਪੌਦੇ ਤੇ ਰੁੱਖ ਲਗਾਉਂਦੇ ਹਨ, ਪਰ ਬਾਅਦ `ਚ ਇਸ ਦਾ ਰੱਖ ਰਖਾਅ ਸਹੀ ਤਰੀਕੇ ਨਾਲ ਨਹੀਂ ਹੁੰਦਾ।ਪਰ 40 ਖੂਹ ਵਿਖੇ ਲੱਗ ਰਹੇ ਰੁੱਖਾਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇਗੀ ਤੇ ਸਾਫ ਸਫਾਈ ਦਾ ਵੀ ਪੂਰਾ ਖਿਆਲ ਰੱਖਿਆ ਜਾਵੇਗਾ।
                    ਇਸ ਮੌਕੇ ਵਾਈ.ਜੀ.ਬੀ.ਟੀ ਦੇ ਸੁੱਖ ਅੰਮ੍ਰਿਤ, ਸ਼ੁਭਮ ਕਾਹਲੋਂ, ਊਰਜਾ ਵੋਹਰਾ, ਉਪਾਸਨਾ ਭਾਰਦਵਾਜ ਸਮੇਤ ਵੱਡੀ ਗਿਣਤੀ `ਚ ਇਲਾਕਾ ਵਾਸੀ ਹਾਜ਼ਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …