ਅੰਮ੍ਰਿਤਸਰ, 20 ਅਕਤੂਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਹਲਕਾ ਪੂਰਬੀ ਦੀ ਵਾਰਡ ਨੰ: 47 `ਚ ਨਵੀਂ ਸੜਕ ਬਣਾਉਣ ਦੇ ਲਈ ਪ੍ਰੀ
ਮਿਕਸ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ।ਇਹ ਸੜਕ ਮਹਾਂ ਸਿੰਘ ਗੇਟ ਤੋਂ ਟਾਊਨ ਹਾਲ ਤੇ ਚੀਲ ਮੰਡੀ ਤੱਕ ਪੱਕੀ ਬਣਾਈ ਜਾਵੇਗੀ।ਇਹ ਮੇਨ ਰਸਤਾ ਜੋ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਂਦਾ ਹੈ, ਜੋ ਕਿ ਪਹਿਲਾਂ ਟੋਇਆ ਨਾਲ ਭਰਿਆ ਹੋਇਆ ਸੀ।ਇਹ ਸੜਕ ਬਣਨ ਨਾਲ ਵਾਰਡ ਵਾਸੀਆਂ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਸ਼ਰਧਾਲੂਆਂ ਨੂੰ ਫਾਇਦਾ ਹੋਵੇਗਾ।ਉਨਾਂ ਕਿਹਾ ਕਿ ਇਹ ਕੰਮ ਉਕਤ ਵਾਰਡ ਵਿੱਚ ਪਹਿਲਾਂ ਤੋਂ ਪਾਸ ਹੋਏ 1.66 ਕਰੋੜ ਦੇ ਫੰਡਾਂ ਵਿਚੋਂ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀਆਂ ਤਮਾਮ ਸੜ੍ਹਕਾਂ ਦਾ ਮੁੜ ਨਿਰਮਾਣ ਕੀਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ ਵੀ ਰਾਮਤਲਾਈ ਤੋਂ ਬੁਰਜ਼ ਅਕਾਲੀ ਫੂਲਾ ਸਿੰਘ ਤੱਕ ਸੜ੍ਹਕ ਦਾ ਨਿਰਮਾਣ ਕਰਵਾਇਆ ਗਿਆ ਹੈ।ਸ਼ਹਿਰ ਦੇ ਹਰ ਇਕ ਵਾਰਡ ਵਿੱਚ ਵਿਕਾਸ ਦੇ ਕੰਮ ਜੰਗੀ ਪੱਧਰ ‘ਤੇ ਚੱਲ ਰਹੇ ਹਨ ਅਤੇ ਇਨ੍ਹਾਂ ਕੰਮ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਕੌਂਸਲਰ ਜਤਿੰਦਰ ਕੌਰ ਸੋਨੀਆ, ਕੌਂਸਲਰ ਵਿਕਾਸ ਸੋਨੀ, ਕੌਂਸਲਰ ਮਹੇਸ਼ ਖ਼ੰਨਾ, ਗੁਰਪ੍ਰਤਾਪ ਸਿੰਘ ਹੈਪੀ, ਵਿਵਾਨ ਖੁਰਾਣਾ, ਇਕਬਾਲ ਸਿੰਘ ਸ਼ੈਰੀ, ਉਸ਼ਾ ਸਮਰਾ, ਜਗਦਿੱਤ ਸਿੰਘ, ਆਸ਼ੂ ਸੈਣੀ, ਐਕਸੀਅਨ ਸੰਦੀਪ ਸਿੰਘ, ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media