ਜੰਡਿਆਲਾ ਗੁਰੂ, 22 ਅਕਤੂਬਰ (ਹਰਿੰਦਰਪਾਲ ਸਿੰਘ) – ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਆੳਂੁਦੇ ਪਿੰਡ ਨੰਦ ਵਾਲੇ ਨੂੰ ਜਾਂਦੀ ਲਿੰਕ ਰੋਡ ਦਾ ਉਦਘਾਟਨ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਹਰਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਜੰਡਿਆਲਾ ਗੁਰੂ ਨੇ ਕੀਤਾ।
ਹਰਜੀਤ ਸਿੰਘ ਨੇ ਕਿਹਾ ਕਿ ਚੋਣਾਂ ਸਮੇਂ ਕਾਂਗਰਸ ਨੇ ਆਪਣੇ ਮੈਨੀਫੈਸਟੋ ’ਚ ਪੰਜਾਬ ਦੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਸਨ, ਉਹ ਇਨ ਬਿਨ ਕਰ ਦਿੱਤੇ ਹਨ ਤੇ ਇਲਾਕੇ ਵਿੱਚ ਕੋਈ ਵੀ ਅਜਿਹਾ ਕਸਬਾ ਜਾਂ ਪਿੰਡ ਨਹੀ ਹੋਵੇਗਾ ਜਿੱਥੇ ਵਿਕਾਸ ਦੇ ਕੰਮ ਨਾ ਕਰਵਾਏ ਹੋਣ।ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਕਸਬੇ ਅੰਦਰ ਕੰਮਾਂ ਦੀ ਝੜੀ ਲਾ ਕੇ ਹਲਕੇ ਦੀ ਨੁਹਾਰ ਹੀ ਬਦਲ ਦਿੱਤੀ ਹੈ।
ਇਸ ਮੌਕੇ ਸਰਪੰਚ ਟੀਟੂ ਨਵਾਂ ਪਿੰਡ, ਸਰਪੰਚ ਰਣਜੀਤ ਸਿੰਘ ਲਾਲੀ, ਵਾਇਸ ਚੇਅਰਮੈਨ ਕਿਸਾਨ ਸੈਲ ਕੁਲਦੀਪ ਸਿੰਘ, ਸਰਪੰਚ ਜਗਜੀਤ ਸਿੰਘ ਜੋਗੀ, ਸਰਪੰਚ ਜੋਗਾ ਸਿੰਘ, ਸਰਪੰਚ ਸੁਖਵਿੰਦਰ ਸਿੰਘ ਨਵਾਂਕੋਟ, ਨਵਤੇਜ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਟੈਕ ਫੈਸਟ-2024 ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਦੀ ਕਲਾ ਨੂੰ ਉਭਾਰਣ …