Wednesday, April 15, 2026

ਕਿਸਾਨਾਂ ਨਾਲ ਧੱਕਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀ – ਏ.ਆਰ

ਜੰਡਿਆਲਾ ਗੁਰੂ, 22 ਅਕਤੂਬਰ (ਹਰਿੰਦਰਪਾਲ ਸਿੰਘ) – ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨਿੱਜਰਪੁਰਾ ਟੋਲ ਪਲਾਜ਼ਾ ਵਾਲੇ ਮੋਰਚੇ ‘ਤੇ ਸਰਪੰਚ ਦਿਲਬਾਗ ਸਿੰਘ ਰਾਜੇਵਾਲ ਦੀ ਅਗਵਾਈ ਹੇਠ 11 ਟਰੱਕ ਝੋਨੇ ਦੇ ਭਰੇ ਹੋਏ ਘੇਰੇ ਗਏ।ਇਸ ਸਮੇਂ ਹਲਕਾ ਜੰਡਿਆਲਾ ਗੁਰੂ ਤੋਂ ਅਕਾਲੀ ਦਲ ਬਾਦਲ ਦੇ ਇੰਚਾਰਜ਼ ਤੇ ਸਾਬਕਾ ਵਿਧਾਇਕ ਜਥੇਦਾਰ ਮਲਕੀਅਤ ਸਿੰਘ ਏ.ਆਰ ਨੇ ਕਿਹਾ ਕਿ ਕਾਂਗਰਸ ਸਰਕਾਰ ਦੀਆਂ ‘ਪਾੜੋ ਤੇ ਰਾਜ ਕਰੋ’ ਵਰਗੀਆਂ ਨੀਤੀਆਂ ਨੂੰ ਸਾਰਾ ਭਾਰਤ ਭਲੀਭਾਂਤ ਜਾਣਦਾ ਹੈ ਇੱਕ ਪਾਸੇ ਸਾਰੇ ਭਾਰਤ ਦੇ ਕਿਸਾਨ ਸੜਕਾਂ ਤੇ ਰੋਸ ਮੁਜ਼ਾਹਰੇ ਕਰ ਰਹੇ ਹਨ।ਪ੍ਰੰਤੂ ਉਸ ਦੇ ਉਲਟ ਪੰਜਾਬ ਵਿਚ ਰਾਜ ਕਰ ਰਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਨਾਲ ਉਲਟਾ ਮਜ਼ਾਕ ਕਰ ਰਹੀ ਹੈ।ਉਨ੍ਹਾਂ ਦੀਆਂ ਫਸਲਾਂ ਚੁੱਕਣ ਅਤੇ ਇਨਸਾਫ ਦਿਵਾਉਣ ਦੀ ਬਜ਼ਾਏੇ ਦੂਜਿਆਂ ਸੂਬਿਆਂ ਤੋਂ ਰਾਤ ਦੇ ਸਮੇਂ ਝੋਨੇ ਨਾਲ ਭਰੇ ਹੋਏ ਟਰੱਕ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਪਹੁੰਚਾਏ ਜਾ ਰਹੇ ਹਨ, ਜੋ ਸਿੱਧੇ ਤੌਰ’ਤੇ ਅੰਨਦਾਤੇ ਨਾਲ ਧੱਕਾ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ।
                      ਇਸ ਮੌਕੇ ਸਿਆਸੀ ਸਲਾਹਕਾਰ ਜੱਸ, ਸਾਬਕਾ ਸਰਪੰਚ ਦਰਸ਼ਨ ਸਿੰਘ ਨਿੱਜਰਪੁਰਾ, ਦਿਲਬਾਗ ਸਿੰਘ, ਸ਼ਿੰਗਾਰਾ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ, ਬਲਬੀਰ ਸਿੰਘ, ਸੁਖਦੇਵ ਸਿੰਘ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …