Saturday, August 1, 2026

ਡਾ. ਸੰਧੂ ਸੰਭਾਲਣਗੇ ਲਾਅ ਯੂਨੀਵਰਸਿਟੀ ਦੀਆਂ ਜਿੰਮੇਵਾਰੀਆਂ

ਡਾ. ਕੇ.ਐਸ ਕਾਹਲੋਂ ਹੋਣਗੇ ਰਜਿਸਟਰਾਰ

ਅੰਮ੍ਰਿਤਸਰ, 23 ਅਕਤੂਬਰ (ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਤਰਨ ਤਾਰਨ ਵਿੱਚ ਸਥਾਪਿਤ ਕੀਤੀ ਗਈ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ ਦਾ ਐਡੀਸ਼ਨਲ ਚਾਰਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫ਼ੈਸਰ ਡਾ. ਜਸਪਾਲ ਸਿੰਘ ਸੰਧੂ ਨੂੰ ਦੇ ਦਿੱਤਾ ਗਿਆ ਹੈ।ਜਦਕਿ ਰਜਿਸਟਰਾਰ ਡਾ. ਕੇ ਐਸ ਕਾਹਲੋਂ ਨੂੰ ਬਤੋਰ ਐਡੀਸ਼ਨਲ ਚਾਰਜ਼ ਰਜਿਸਟਰਾਰ ਨਿਯੁੱਕਤ ਕੀਤਾ ਗਿਆ ਹੈ।ਉਨ੍ਹਾਂ ਦੀ ਇਸ ਨਿਯੁੱਕਤੀ ‘ਤੇ ਯੂਨੀਵਰਸਿਟੀ ਦੇ ਗਲਿਆਰੇ ਵਿੱਚ ਖੁਸ਼ੀ ਦਾ ਮਾਹੌਲ ਹੈ।
                ਪੰਜਾਬ ਸਰਕਾਰ ਦੇ 2020 ਦੇ ਐਕਟ ਨੰਬਰ 12 ਦੇ ਤਹਿਤ ਤਰਨਤਾਰਨ ਜ਼ਿਲ੍ਹੇ ਵਿੱਚ ਸਥਾਪਿਤ ਇਹ ਸਟੇਟ ਲਾਅ ਯੂਨੀਵਰਸਿਟੀ ਕਾਨੂੰਨ ਅਤੇ ਨਿਆਂ ਪ੍ਰਣਾਲੀ ਵਿੱਚ ਵਿਸ਼ੇਸ਼ ਕੋਰਸ ਚਲਾਏਗੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਂਸਟੀਚਿਉਟ ਕਾਲਜ ਵਿੱਚ ਆਰਜ਼ੀ ਕੈਂਪਸ ਵਿੱਚ ਫਿਲਹਾਲ ਐਲ.ਐਲ.ਬੀ ਪ੍ਰੋਗਰਾਮ ਆਰੰਭ ਕੀਤਾ ਜਾਵੇਗਾ।ਜਦੋਂ ਕਿ ਇਸ ਉਪਰੰਤ ਤਰਨਤਾਰਨ ਜ਼ਿਲ੍ਹੇ ਵਿਚ ਤਕਰੀਬਨ 40 ਏਕੜ ਦੇ ਰਕਬੇ ਵਿਚ ਇਕ ਸੁਤੰਤਰ ਕੈਂਪਸ ਸਥਾਪਤ ਕੀਤਾ ਜਾਵੇਗਾ।
ਲਾਅ ਯੂਨੀਵਰਸਿਟੀ ਦੇ ਨਵਨਿਯੁੱਕਤ ਉਪ ਕੁਲਪਤੀ
                ਪ੍ਰੋ: ਡਾ: ਜਸਪਾਲ ਸਿੰਘ ਸੰਧੂ, ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਜਿੰਨ੍ਹਾਂ ਨੂੰ ਲਾਅ ਯੂਨੀਵਰਸਿਟੀ ਦਾ ਵਾਧੂ ਚਾਰਜ਼ ਦਿੱਤਾ ਗਿਆ ਹੈ ਵੱਲੋਂ ਯੂ.ਜੀ.ਸੀ ਐਕਟ ਦੀ ਧਾਰਾ 2-ਐਫ ਦੇ ਅਧੀਨ ਮਨਜ਼ੂਰੀ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ ਲਿਖਿਆ ਜਾ ਚੁੱਕਾ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਬਾਰ ਕੌਂਸਲ ਆਫ਼ ਇੰਡੀਆ ਦੇ ਸੈਕਟਰੀ ਨੂੰ ਵੀ ਮੌਜੂਦਾ ਵਿਦਿਅਕ ਵਰ੍ਹੇ ਲਈ ਐਲ.ਐਲ.ਬੀ ਕੋਰਸ ਸ਼ੁਰੂ ਕਰਨ ਦੀ ਸਹਿਮਤੀ ਲਈ ਪੱਤਰ ਲਿਖ ਦਿੱਤਾ ਹੈ।
ਲਾਅ ਯੂਨੀਵਰਸਿਟੀ ਦੇ ਨਵਨਿਯੁੱਕਤ ਰਜਿਸਟਰਾਰ ਡਾ. ਕੇ.ਐਸ ਕਾਹਲੋ ਨੇ ਕਿਹਾ ਹੈ ਕਿ ਲਾਅ ਯੂਨੀਵਰਸਿਟੀ ਵਿੱਚ ਜਲਦੀ ਹੀ ਐਲ.ਐਲ.ਬੀ ਦੇ ਕੋਰਸ ਚਲਾਉਣ ਲਈ ਠੇਕੇ ਦੇ ਅਧਾਰ `ਤੇ ਅਧਿਆਪਕਾਂ ਦੀ ਨਿਯੁੱਕਤੀ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਰੈਗੁਲਰ ਅਧਿਆਪਕ ਭਰਤੀ ਕੀਤੇ ਜਾਣਗੇ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …