ਨਵੀਂ ਦਿੱਲੀ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਟੈਗੋਰ ਗਾਰਡਨ ਵਿਖੇ `ਸੰਗਤ ਦਰਸ਼ਨ` ਪ੍ਰੋਗਰਾਮ ਦੌਰਾਨ ਖੇਤਰ ਦੇ ਪਤਵੰਤੇ ਸਿੱਖ ਅਤੇ ਨੌਜਵਾਨ ਜਾਗੋ
ਪਾਰਟੀ ਵਿੱਚ ਸ਼ਾਮਲ ਹੋਏ।ਅੰਤਰਰਾਸ਼ਟਰੀ ਪ੍ਰਧਾਨ ਜੀ.ਕੇ ਨੇ ਸਿਰੋਪਾ ਦੇ ਕੇ ਉਨਾਂ ਨੂੰ ਦਲ ਵਿੱਚ ਸ਼ਾਮਿਲ ਕਰਵਾਇਆ।ਇਹਨਾਂ ਪਤਵੰਤਿਆਂ ਵਿੱਚ ਕੁਲਦੀਪ ਸਿੰਘ ਬੌਬੀ, ਜਤਿੰਦਰ ਸਿੰਘ ਮੁਖੀ, ਤਜਿੰਦਰ ਸਿੰਘ, ਸਤਿੰਦਰ ਸਿੰਘ ਲਵਲੀ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਬੱਗਾ, ਮੰਨੀ ਸਿੰਘ ਜੱਗੀ, ਜਗਮੋਹਨ ਸਿੰਘ, ਸੁਰਜੀਤ ਸਿੰਘ, ਜਸਪ੍ਰੀਤ ਸਿੰਘ ਸੰਨੀ, ਅਮਰਜੀਤ ਸਿੰਘ, ਸਿਮਰਨਜੀਤ ਸਿੰਘ, ਜਸਪ੍ਰੀਤ ਸਿੰਘ ਅਤੇ ਜਸਕਰਨ ਸਿੰਘ ਆਦਿ ਸ਼ਾਮਿਲ ਸਨ।ਜਾਗੋ ਦੇ ਸੂਬਾ ਪ੍ਰਧਾਨ ਚਮਨ ਸਿੰਘ ਸ਼ਾਹਪੁਰਾ ਅਤੇ ਸੀਨੀਅਰ ਮੀਤ ਪ੍ਰਧਾਨ ਨੱਥਾ ਸਿੰਘ ਨੇ ਆਪਣੇ ਵਿਚਾਰ ਰੱਖੇ, ਜਦਕਿ ਜਾਗੋ ਦੇ ਸਕੱਤਰ ਜਨਰਲ ਪਰਮਿੰਦਰ ਪਾਲ ਸਿੰਘ ਨੇ ਸਟੇਜ ਸੰਭਾਲੀ।ਕਮੇਟੀ ਮੈਂਬਰ ਹਰਜਿੰਦਰ ਸਿੰਘ ਸਣੇ ਕਈ ਨੇਤਾ ਮੌਜੂਦ ਰਹੇ।ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਟੈਗੋਰ ਗਾਰਡਨ ਵਿਖੇ `ਸੰਗਤ ਦਰਸ਼ਨ` ਪ੍ਰੋਗਰਾਮ ਦੌਰਾਨ 2021 ਦੀਆਂ ਕਮੇਟੀ ਚੋਣਾਂ ਨੂੰ ਸਿੱਖ ਨੀਤੀ ਅਤੇ ਰਾਜਨੀਤੀ ਦਰਮਿਆਨ ਮੁਕਾਬਲਾ ਦੱਸਿਆ।ਉਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਵੋਟਰ ਬਣਾਉਣ ਦਾ ਕੰਮ ਸ਼ੁਰੂ ਹੋਣ ‘ਤੇ ਖ਼ੁਸ਼ੀ ਜਤਾਈ ਹੈ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media