Sunday, April 5, 2026

ਈ.ਟੀ.ਯੂ ਨੇ ਅਧਿਆਪਕਾਂ ਦੇ ਪੇਅ ਸਕੇਲ ਘਟਾਉਣ ਵਾਲੇ ਪੱਤਰ ਦੀਆਂ ਸਾੜੀਆਂ ਕਾਪੀਆਂ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ:) ਪੰਜਾਬ ਵੱਲੋਂ ਦਿੱਤੇ ਗਏ ਪ੍ਰੋਗਰਾਮ ਤਹਿਤ ਅੱਜ ਈ.ਟੀ.ਯੂ ਵੱਲੋਂ ਪੰਜਾਬ ਸਰਕਾਰ ਵੱਲੋ ਅਧਿਆਪਕਾਂ ਦੇ ਪੇਅ ਸਕੇਲ ਘਟਾਉਣ ਲਈ ਜਾਰੀ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ।
                 ਜਿਲ੍ਹਾ ਸਿੱਖਿਆ ਦਫਤਰ (ਐ.ਸਿ) ਅੰਮ੍ਰਿਤਸਰ ਰਾਮਬਾਗ ਵਿਖੇ ਸੂਬਾ ਆਗੂ ਸੁਧੀਰ ਢੰਡ, ਜਤਿੰਦਰਪਾਲ ਸਿੰਘ ਰੰਧਾਵਾ, ਦਿਲਬਾਗ ਸਿੰਘ ਬਾਜਵਾ, ਜਸਵਿੰਦਰਪਾਲ ਸਿੰਘ ਜੱਸ, ਬਲਜਿੰਦਰ ਸਿੰਘ ਬੁੱਟਰ, ਦਲਜੀਤ ਸਿੰਘ ਬੱਲ ਆਦਿ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਭਾਵੇਂ ਸਰਕਾਰ ਨੇ ਅਧਿਆਪਕ ਵਰਗ ਦਾ ਰੋਸ ਵੇਖ ਕੇ ਕੱਲ ਮੁੜ ਪੱਤਰ ਜਾਰੀ ਕਰਕੇ ਪਹਿਲੇ ਕੰਮ ਕਰ ਰਹੇ ਅਧਿਆਪਕਾ ਤੇ ਇਹ ਪੇਅ ਸਕੇਲ ਨਾ ਲਾਗੂ ਹੋਣ ਬਾਰੇ ਸਪੱਸ਼ਟ ਕਰ ਦਿਤਾ ਹੈ।ਪਰੰਤੂ ਨਵੀਂ ਭਰਤੀ ਤੇ ਇਹ ਪੇਅ ਸਕੇਲ ਲਾਗੂ ਕਰਨਾ ਬਹੁਤ ਵੱਡਾ ਮੰਦਭਾਗਾ ਫੈਸਲਾ ਹੈ।ਉਨ੍ਹਾਂ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਵਿਆਪਕ ਜਥੇਬੰਦੀ ਈ.ਟੀ.ਯੂ (ਰਜਿ.) ਪੰਜਾਬ ਨੇ ਬਹੁਤ ਵੱਡੇ ਸੰਘਰਸ਼ਾਂ ਤੋਂ ਬਾਅਦ ਇਹ ਸਕੇਲ ਪ੍ਰਾਪਤ ਕੀਤੇ ਹਨ।ਉਨ੍ਹਾਂ ਕਿਹਾ ਕਿ ਅਜਿਹੇ ਤੁਗਲਕੀ ਫਰਮਾਨਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਆਗੂਆਂ ਨੇ ਨਵੀ ਭਰਤੀ ਲਈ ਵੀ ਪੁਰਾਣੇ ਸਕੇਲ ਬਹਾਲ ਰੱਖਣ ਦੀ ਪੁਰਜ਼ੋਰ ਮੰਗ ਕਰਦਿਆਂ ਨਵਾ ਪੇਅ ਕਮਿਸ਼ਨ ਤੁਰੰਤ ਲਾਗੂ ਕਰਨ ਦੀ ਮੰਗ ਵੀ ਕੀਤੀ।
                ਇਸ ਮੌਕੇ ਸੁਖਦੇਵ ਸਿੰਘ ਵੇਰਕਾ, ਮਨਿੰਦਰ ਸਿੰਘ,ਗੁਰਮੀਤ ਸਿੰਘ ਰੰਧਾਵਾ, ਕਰਮਜੀਤ ਸਿੰਘ ਪੱਲਾ, ਬਲਜਿੰਦਰ ਸਿੰਘ ਬੁੱਟਰ, ਰੁਪਿੰਦਰ ਸਿੰਘ, ਜਰਨੈਲ ਸਿੰਘ ਬੁਤਾਲਾ, ਸੁਮਿਤ ਚੌਧਰੀ, ਦੇਵ ਰਾਜ, ਹਰਕੰਵਲਜੀਤ ਸਿੰਘ, ਮਨਿੰਦਰਪਾਲ ਸਿੰਘ, ਸਰਬਜੀਤ ਸਿੰਘ ਤੇ ਹੋਰ ਕਈ ਆਗੂ ਵੀ ਮੌਜੂਦ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …