ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 4੦੦ ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ
ਲੜੀ ‘ਚ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਿੱਖਿਆ ਸਕੱਰ ਕ੍ਰਿਸਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਲੜੀ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਦੇ ਜ਼ਿਲਾ ਪੱਧਰੀ ਨਤੀਜੇ ਦਾ ਐਲਾਨ ਹੋ ਗਿਆ ਹੈ।
ਚਿੱਤਰਕਲਾ ਜਾਂ ਪੇਟਿੰਗ ਦੇ ਮੁਕਾਬਲੇ ਦਾ ਜਿਲ੍ਹਾ ਪੱਧਰੀ ਨਤੀਜੇ ਦੇ ਮਿਡਲ ਵਰਗ ਵਿਚ ਭਾਵਨਾ ਵਿਜੇ ਨਗਰ ਨੇ ਪਹਿਲਾ, ਪਲਕਪ੍ਰੀਤ ਤਿਮੋਵਾਲ ਨੇ ਦੂਜਾ, ਪ੍ਰਿਯੰਕਾ ਚੌਕ ਮਹਿਤਾ ਨੇ ਤੀਜਾ,ਮਹਿਕਪ੍ਰੀਤ ਕੌਰ ਚੱਕ ਮੁਕੰਦ ਨੇ ਚੌਥਾ ਅਤੇ ਪਲਕਪ੍ਰੀਤ ਕੌਰ ਸੁਲਤਾਨਵਿੰਡ ਨੇ ਪੰਜਵਾਂ ਸਥਾਨ ਹਾਸਲ ਕੀਤਾ ਹੈ।ਸੈਕੰਡਰੀ ਵਿੰਗ ਵਿੱਚ ਪ੍ਰਭਜੀਤ ਕੌਰ ਪੁਤਲੀਘਰ ਨੇ ਪਹਿਲਾ, ਆਰਤੀ ਐਮ.ਐਸ ਗੇਟ) ਨੇ ਦੂਜਾ, ਲਵਜੀਤ ਕੌਰ ਝੀਂਤਾ ਕਲਾਂ ਨੇ ਤੀਜਾ, ਸਿਮਰਨਜੀਤ ਕੌਰ ਰਾਜਾਸਾਂਸੀ ਨੇ ਚੌਥਾ ਅਤੇ ਗਗਨਦੀਪ ਕੌਰ ਚੋਗਾਵਾਂ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ।ਜਿਲ੍ਹੇ ਵਿਚੋਂ ਵਿਸ਼ੇਸ਼ ਲੋੜਾਂ ਵਾਲੇ ਪ੍ਰਤੀਯੋਗੀਆਂ ਵਿਚੋਂ ਜਿਲ੍ਹੇ ਦੇ ਸ.ਸ.ਸ.ਸ ਬੱਲ ਕਲਾਂ ਦੇ ਸੁਖਰਾਜ ਸਿੰਘ (ਮਿਡਲ ਵਰਗ) ਨੂੰ ਮਾਣ ਪ੍ਰਾਪਤ ਹੋਇਆ ਹੈ ।
ਜਿਲ੍ਹਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ, ਰਾਜੇਸ਼ ਸ਼ਰਮਾ, ਹਰਭਗਵੰਤ ਸਿੰਘ ਡਿਪਟੀ ਡੀ.ਈ.ਓ ਅਤੇ ਕੁਮਾਰੀ ਆਦਰਸ਼ ਸ਼ਰਮਾ ਸਮੇਤ ਪੂਰੀ ਟੀਮ ਨੇ ਸੰਬੰਧਤ ਵਿਦਿਆਰਥੀਆਂ, ਉਹਨਾਂ ਦੇ ਸਕੂਲ ਮੁਖੀਆਂ ਅਤੇ ਗਾਈਡ ਅਧਿਆਪਕਾਂ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ।ਮੁਕਾਬਲਿਆਂ ਦੇ ਅਗਲੇ ਪੜਾਅ ਤਹਿਤ 26 ਅਕਤੂਬਰ ਤੋਂ 1 ਨਵੰਬਰ ਤਕ ਸੁੰਦਰ ਲਿਖਾਈ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਹਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media