Friday, September 25, 2026

ਡੀ.ਏ.ਵੀ ਪਬਲਿਕ ਸਕੂਲ ਦੇ ਦੋ ਵਿਦਿਆਰਥੀਆਂ ਦਾ ਜੇ.ਈ.ਈ ਐਡਵਾਂਸਡ-2020 ਪ੍ਰੀਖਿਆ ‘ਚ ਟਾਪ ਰੈਂਕ

ਅੰਮ੍ਰਿਤਸਰ, 23 ਅਕਤੂਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦੇ ਵਿਦਿਆਰਥੀ ਪਿਯੂਸ਼ ਅਰੋੜਾ ਤੇ ਸ਼ਿਤਿਜ ਮਹਾਜਨ ਨੇ ਜੇ.ਈ.ਈ ਐਡਵਾਂਸਡ-2020 ਵਿੱਚ ਉਚ ਰੈਂਕ ਹਾਸਲ ਕਰਕੇ ਨਾਮਣਾ ਖੱਟਿਆ ਹੈ।ਇਸ ਦੇ ਨਾਲ ਹੀ ਸਕੂਲ ਦੇ ਸੱਤ ਹੋਰ ਵਿਦਿਆਰਥੀਆਂ ਨੇ ਜੇ.ਈ.ਈ ਮੇਨਜ਼-2020 ਵਿੱਚ ਉਚੇ ਰੈਂਕ ਹਾਸਲ ਕੀਤੇ ਹਨ।ਪੀਯੂਸ਼ ਅਰੋੜਾ ਤੇ ਸ਼ਿਤਿਜ ਮਹਾਜਨ ਨੇ ਭਾਰਤ ਦੇ ਉਚ ਕੋਟੀ ਦੇ ਆਈ.ਆਈ.ਟੀ ਵਿੱਚ ਦਾਖਲਾ ਲਿਆ।ਦੋਹਾਂ ਵਿਦਿਆਰਥੀਆਂ ਨੇ ਪ੍ਰਮਾਤਮਾ ਦਾ ਧੰਨਵਾਦ ਕਰਦੇ ਹੋਏ ਇਸ ਸਫਲਤਾ ਦਾ ਸਿਹਰਾ ਸਕੂਲ, ਅਧਿਆਪਕਾਂ ਅਤੇ ਮਾਪਿਆਂ ਨੂੰ ਦਿੱਤਾ।
              ਜੇ.ਈ.ਈ ਮੇਨਜ਼-2020 ‘ਚ ਸਫਲ ਹੋਏ ਵਿਦਿਆਰਥੀਆਂ ਵਿੱਚ ਪਵਨ ਅਗਰਵਾਲ, ਨਮਨ ਸ਼ਰਮਾ, ਸ਼ਹਿਰਾਜ ਸਿੰਘ, ਅਮਿਤੇਸ਼ਵਰ ਸਿੰਘ, ਅਨਨਿਆ ਸ਼ਰਮਾ, ਮੁਨੀਸ਼ਵਰ ਸ਼ਰਮਾ, ਵਿਸ਼ਵਮ ਸਲਵਾਨ ਤੋਂ ਇਲਾਵਾ ਲਗਭਗ 20 ਹੋਰ ਵਿਦਿਆਰਥੀਆਂ ਨੇ ਭਾਰਤ ਦੇ ਪ੍ਰਸਿੱਧ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖਲਾ ਪ੍ਰਾਪਤ ਕੀਤਾ ਹੈ।
               ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਸਕੂਲ ਦੀ ਮਾਣਸ਼ਮੱਤੀ ਪ੍ਰਾਪਤੀ ਲਈ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਸਕੂਲ ਮਾਣਯੋਗ ਸ਼੍ਰੀਮਤੀ ਅਨੀਤਾ ਮਹਿਰਾ ਨੇ ਇਸ ਸ਼ਾਨਦਾਰ ਨਤੀਜੇ ‘ਤੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਮਿਹਨਤ ਹਮੇਸ਼ਾਂ ਰੰਗ ਲਿਆਉਂਦੀ ਹੈ ਤੇ ਇਸ ਦਾ ਫ਼ਲ ਮਿੱਠਾ ਹੰੁਦਾ ਹੈ।ਉਨ੍ਹਾਂ ਨੇ ਅਧਿਆਪਕਾਂ ਦੇ ਯਤਨਾਂ ਅਤੇ ਮਿਹਨਤ ਦੀ ਵੀ ਸ਼ਲਾਘਾ ਕੀਤੀ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …