Thursday, August 6, 2026

ਕਿਸਾਨਾਂ ਤੇ ਕਿਰਤੀਆਂ ਦੇ ਹੱਕ ‘ਚ ਆਨਲਾਈਨ ਕਵੀ ਦਰਬਾਰ

ਜੰਡਿਆਲਾ ਗੁਰੁ, 25 ਅਕਤੂਬਰ (ਹਰਿੰਦਰਪਾਲ ਸਿੰਘ) – ਜਿੱਥੇ ਕਿਸਾਨ ਜਥੇਬੰਦੀਆਂ ਲਗਾਤਾਰ ਕਿਸਾਨ ਵਿਰੋਧੀ ਬਿੱਲ ਲਈ ਧਰਨੇ ਲਗਾ ਰਹੀਆਂ ਹਨ, ਉਥੇ ਕਾਵਿ ਮੰਚ ਨੂਰਾਨੀ ਕਲਮਾਂ ਪੰਜਾਬ ਵੱਲੋਂ ਕਿਸਾਨਾਂ ਦੀ ਅਵਾਜ਼ ਬੁਲੰਦ ਕਰਦਾ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ।ਜਿਸ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਸ਼ਰਮਾ ਐਡਵੋਕੇਟ ਨੇ ਸ਼ਿਰਕਤ ਕੀਤੀ।ਉਕਤ ਕਵੀ ਦਰਬਾਰ ਪੰਥਕ ਕਵੀ ਇੰਨਜੀਨੀਅਰ ਕਰਮਜੀਤ ਸਿੰਘ ਨੂਰਦੀ ਦੀ ਰਹਿਨੁਮਾਈ ਹੇਠ ਹੋਇਆ।ਕਵੀ ਦਰਬਾਰ ਵਿੱਚ ਦਿੱਤੇ ਵਿਸ਼ੇ “ਰੋਹ ਜਾਗਿਆ ਅੱਜ ਕਿਸਾਨ ਦਾ ਹੈ” ਬਾਰੇ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀ ਕਿਸਾਨਾਂ ਤੇ ਕਿਰਤੀਆਂ ਦੀ ਗੱਲ ਕਰਦਿਆਂ ਸਰਕਾਰਾਂ ਵਿਰੁੱਧ ਨਾਅਰੇ ਲਾਏ।ਉਕਤ ਕਵੀ ਦਰਬਾਰ ਵਿੱਚ ਪੰਜਾਬੀ ਸਹਿਤ ਸਭਾ ਜੰਡਿਆਲਾ ਗੁਰੂ ਦੇ ਪ੍ਰਧਾਨ ਐਡਵਕੇਟ ਸ਼ੁਕਰਗੁਜ਼ਾਰ ਸਿੰਘ ਸਮੇਤ ਕਵੀ ਰਵੀਨੂਰ ਸਿੰਘ, ਡਾ. ਇੰਦਰਜੀਤ ਸਿੰਘ ਵਾਸੂ, ਕਵੀ ਅਜੀਤ ਸਿੰਘ ਨਬੀਪੁਰ, ਕੁਵਿਤਰੀ ਸਰਬਜੀਤ ਕੌਰ, ਸਰਬ ਕਵਿਤਰੀ ਅਮਰਜੀਤ ਕੌਰ ਹਿਰਦੇ, ਕਵਿਤਰੀ ਅਮਰਜੀਤ ਕੌਰ, ਕਵੀ ਰਜਿੰਦਰ ਸਿੰਘ ਖਾਲਸਾ ਨੇ ਹਾਜ਼ਰੀ ਲਗਵਾਈ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …