ਅੰਮ੍ਰਿਤਸਰ, 26 ਅਕਤੂਬਰ (ਸੰਧੂ) – ਡੇਢ ਦਹਾਕਾ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ‘ਚ ਬਤੌਰ ਸੁਰੱਖਿਆ ਕਰਮਚਾਰੀ ਭਰਤੀ ਹੋ ਕੇ
ਬੇਹਤਰ ਸੇਵਾਵਾਂ ਨਿਭਾਉਣ ਵਾਲੇ ਸੁਰੱਖਿਆ ਕਰਮਚਾਰੀ ਬ੍ਰਿਜ਼ ਮੋਹਨ ਰਾਣਾ ਨੇ ਸਹਾਇਕ ਸੁਪਰਵਾਇਜ਼ਰ ਸੁਰੱਖਿਆ ਦਾ ਅਹੁੱਦਾ ਸੰਭਾਲ ਲਿਆ ਹੈ।
ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਤੇ ਮੁੱਖ ਸੁਰੱਖਿਆ ਅਫ਼ਸਰ ਕਰਨਲ ਅਮਰਬੀਰ ਸਿੰਘ ਚਾਹਲ ਦੇ ਵੱਲੋਂ ਸਾਝੇ ਤੌਰ ਤੇ ਬ੍ਰਿਜ਼ ਮੋਹਣ ਰਾਣਾ ਨੂੰ ਸਹਾਇਕ ਸੁਪਰਵਾਇਜ਼ਰ ਸੁਰੱਖਿਆ ਦੇ ਰੂਪ ਵਿੱਚ ਰਸਮੀ ਤੇ ਦਸਤਾਵੇਜ਼ੀ ਤੌਰ ‘ਤੇ ਐਲਾਨਦੇ ਹੋਏ ਸਟਾਰ ਲਗਾ ਕੇ ਪੱਦਉਨਤ ਕਰਦਿਆਂ ਵਧਾਈ ਦਿੱਤੀ।ਮੁੱਖ ਸੁਰੱਖਿਆ ਅਫ਼ਸਰ ਅਮਰਬੀਰ ਸਿੰਘ ਚਾਹਲ ਨੇ ਕਿਹਾ ਕਿ ਬ੍ਰਿਜ਼ ਮੋਹਨ ਰਾਣਾ ਦੀਆਂ ਬਤੌਰ ਸਹਾਇਕ ਸੁਪਰਵਾਈਜ਼ਰ ਸੇਵਾਵਾਂ ਵਰਨਣਯੋਗ ਹੋਣਗੀਆਂ।
ਇਸ ਮੌਕੇ ਨਵਨਿਯੁੱਕਤ ਸਹਾਇਕ ਸੁਪਰਵਾਇਜ਼ਰ ਸੁਰੱਖਿਆ ਬ੍ਰਿਜ਼ ਮੋਹਨ ਰਾਣਾ ਨੇ ਵੀ.ਸੀ ਪ੍ਰੋਫ਼ਸਰ ਡਾ. ਜਸਪਾਲ ਸਿੰਘ ਸੰਧੂ, ਮੁੱਖ ਸੁਰੱਖਿਆ ਅਫ਼ਸਰ ਕਰਨਲ ਅਮਰਬੀਰ ਸਿੰਘ ਚਾਹਲ, ਰਜ਼ਿਸਟਰਾਰ ਪ੍ਰੋਫ਼ੈਸਰ ਡਾ. ਕੇ.ਐਸ ਕਹਲੋ, ਡੀਨ ਅਕੈਡਮਿਕ ਪ੍ਰੋਫ਼ੈਸਰ ਡਾ. ਐਸ.ਐਸ ਬਹਿਲ ਦਾ ਤਹਿ ਦਿਲੋ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਹੋਰ ਕਰਮਚਾਰੀਆਂ ਤੇ ਅਧਿਕਾਰੀਆਂ ਨਾਲ ਬੇਹਤਰ ਤਾਲਮੇਲ ਰੱਖਣਗੇ।
Check Also
ਅਸੀਂ ਮਹਾਰਿਸ਼ੀ ਭਗਵਾਨ ਵਾਲਮੀਕਿ ਤੀਰਥ ਸਥਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰ ਰਹੇ ਹਾਂ – ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪ੍ਰਗਟ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਸੂਬਾ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ …
Punjab Post Daily Online Newspaper & Print Media