Monday, December 23, 2024

ਸੁਰੱਖਿਆ ਕਰਮਚਾਰੀ ਬ੍ਰਿਜ ਮੋਹਨ ਰਾਣਾ ਬਣੇ ਸਹਾਇਕ ਸੁਪਰਵਾਈਜ਼ਰ

ਅੰਮ੍ਰਿਤਸਰ, 26 ਅਕਤੂਬਰ (ਸੰਧੂ) – ਡੇਢ ਦਹਾਕਾ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ‘ਚ ਬਤੌਰ ਸੁਰੱਖਿਆ ਕਰਮਚਾਰੀ ਭਰਤੀ ਹੋ ਕੇ ਬੇਹਤਰ ਸੇਵਾਵਾਂ ਨਿਭਾਉਣ ਵਾਲੇ ਸੁਰੱਖਿਆ ਕਰਮਚਾਰੀ ਬ੍ਰਿਜ਼ ਮੋਹਨ ਰਾਣਾ ਨੇ ਸਹਾਇਕ ਸੁਪਰਵਾਇਜ਼ਰ ਸੁਰੱਖਿਆ ਦਾ ਅਹੁੱਦਾ ਸੰਭਾਲ ਲਿਆ ਹੈ।
ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਤੇ ਮੁੱਖ ਸੁਰੱਖਿਆ ਅਫ਼ਸਰ ਕਰਨਲ ਅਮਰਬੀਰ ਸਿੰਘ ਚਾਹਲ ਦੇ ਵੱਲੋਂ ਸਾਝੇ ਤੌਰ ਤੇ ਬ੍ਰਿਜ਼ ਮੋਹਣ ਰਾਣਾ ਨੂੰ ਸਹਾਇਕ ਸੁਪਰਵਾਇਜ਼ਰ ਸੁਰੱਖਿਆ ਦੇ ਰੂਪ ਵਿੱਚ ਰਸਮੀ ਤੇ ਦਸਤਾਵੇਜ਼ੀ ਤੌਰ ‘ਤੇ ਐਲਾਨਦੇ ਹੋਏ ਸਟਾਰ ਲਗਾ ਕੇ ਪੱਦਉਨਤ ਕਰਦਿਆਂ ਵਧਾਈ ਦਿੱਤੀ।ਮੁੱਖ ਸੁਰੱਖਿਆ ਅਫ਼ਸਰ ਅਮਰਬੀਰ ਸਿੰਘ ਚਾਹਲ ਨੇ ਕਿਹਾ ਕਿ ਬ੍ਰਿਜ਼ ਮੋਹਨ ਰਾਣਾ ਦੀਆਂ ਬਤੌਰ ਸਹਾਇਕ ਸੁਪਰਵਾਈਜ਼ਰ ਸੇਵਾਵਾਂ ਵਰਨਣਯੋਗ ਹੋਣਗੀਆਂ।
                     ਇਸ ਮੌਕੇ ਨਵਨਿਯੁੱਕਤ ਸਹਾਇਕ ਸੁਪਰਵਾਇਜ਼ਰ ਸੁਰੱਖਿਆ ਬ੍ਰਿਜ਼ ਮੋਹਨ ਰਾਣਾ ਨੇ ਵੀ.ਸੀ ਪ੍ਰੋਫ਼ਸਰ ਡਾ. ਜਸਪਾਲ ਸਿੰਘ ਸੰਧੂ, ਮੁੱਖ ਸੁਰੱਖਿਆ ਅਫ਼ਸਰ ਕਰਨਲ ਅਮਰਬੀਰ ਸਿੰਘ ਚਾਹਲ, ਰਜ਼ਿਸਟਰਾਰ ਪ੍ਰੋਫ਼ੈਸਰ ਡਾ. ਕੇ.ਐਸ ਕਹਲੋ, ਡੀਨ ਅਕੈਡਮਿਕ ਪ੍ਰੋਫ਼ੈਸਰ ਡਾ. ਐਸ.ਐਸ ਬਹਿਲ ਦਾ ਤਹਿ ਦਿਲੋ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਹੋਰ ਕਰਮਚਾਰੀਆਂ ਤੇ ਅਧਿਕਾਰੀਆਂ ਨਾਲ ਬੇਹਤਰ ਤਾਲਮੇਲ ਰੱਖਣਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …