Friday, September 25, 2026

ਜੀ.ਐਨ.ਡੀ.ਯੂ ਨਾਨ ਟੀਚਿੰਗ ਇੰਪਲਾਇਜ਼ ਐਸੋਸੀਏਸ਼ਨ ਦੀਆਂ ਸਲਾਨਾ ਚੋਣਾਂ ਅੱਜ

ਅੰਮ੍ਰਿਤਸਰ, ਜਲੰਧਰ, ਪਠਾਨਕੋਟ, ਤਰਨਤਰ, ਕਪੂਰਥਲਾ ਕੈਂਪਸਾਂ ‘ਚ ਪ੍ਰਬੰਧ ਮਕੰਮਲ

ਅੰਮ੍ਰਿਤਸਰ, 28 ਅਕਤੂਬਰ (ਗੁਰਮੀਤ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਇੰਪਲਾਇਜ਼ ਐਸੋਸੀਏਸ਼ਨ ਦੀ ਅੱਜ ਹੋਣ ਵਾਲੀ ਸਲਾਨਾ ਚੋਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਚੋਣ ਅਧਿਕਾਰੀ ਕਮ ਰੀਟਰਨਿੰਗ ਅਫਸਰ ਪ੍ਰੋ: ਡਾ ਦਲਬੀਰ ਸਿੰਘ ਸੋਗੀ ਦੀ ਰੇਖ ਹੇਠ ਹੋਣ ਵਾਲੀਆਂ ਇੰਨ੍ਹਾਂ ਚੋਣਾ ਦੌਰਾਨ 996 ਨਾਨ ਟੀਚਿੰਗ ਕਰਮਚਾਰੀ ਤੇ ਅਧਿਕਾਰੀ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਕੇ ਲਗਭਗ 34 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।ਡਾ. ਦਲਬੀਰ ਸਿੰਘ ਸੋਗੀ ਵਲੋਂ ਵੀ ਸੀ ਪ੍ਰੋ: (ਡਾ.) ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਣ ਪ੍ਰਕਿਰਿਆ ਨੂੰ ਨਿਰਪੱਖ ਤੇ ਸ਼ਾਤੀਪੂਰਵਕ ਕਰਵਾਉਣ ਲਈ ਜੀ.ਐਨ.ਡੀ.ਯੂ ਚੋਣ ਕੈਲੰਡਰ ਨੁੰ ਪਹਿਲ ਦਿੱਤੀ ਜਾਵੇਗੀ ਤੇ ਉਸ ਦੇ ਅਨੁਕੂਲ਼ ਹੀ ਹਰ ਇਕ ਫੈਸਲਾ ਲਿਆ ਜਾਵੇਗਾ।ਵੋਟਾਂ ਪਾਉਣ ਦਾ ਸਮਾਂ ਸਵੇਰੇ 8 ਵਜੇ ਤੋ ਸ਼ਾਮ 5 ਵਜੇ ਤੱਕ ਦਾ ਰਹੇਗਾ।ਇਸੇ ਸਮੇਂ ਸਾਰਣੀ ਅਨੁਸਾਰ ਗੁਰਦਾਸਪੁਰ, ਜਲੰਧਰ, ਕਪੂਰਥਲਾ, ਪਠਾਨਕੋਟ, ਤਰਨਤਾਰਨ ਆਦਿ ਜਿਲਿਆਂ ਵਿੱਚ ਸਥਾਪਿਤ ਜੀ.ਐਨ.ਡੀ.ਯੂ ਕੈਪਸਾਂ ਦੇ ਵਿੱਚ ਵੋਟਾ ਪੈਣਗੀਆਂ ਨਤੀਜੇ ਦੇਰ ਸ਼ਾਮ ਗਏ ਐਲਾਨੇ ਜਾਣਗੇ।
                         ਜਿਕਰਯੋਗ ਹੈ ਕਿ ਸਮੁੱਚੀਆਂ ਦਸਤਾਵੇਜ਼ੀ ਕਾਰਵਾਈਆਂ ਤੋਂ ਬਾਅਦ ਚੋਣ ਲੜ ਰਹੇ ਧੜਿਆਂ ਨੂੰ ਚੋਣ ਨਿਸ਼ਾਨ ਅਲਾਟ ਕਰਕੇ ਚੋਣ ਪ੍ਰਚਾਰ ਦੀ ਆਗਿਆ ਦਿੱਤੀ ਗਈ ਸੀ, ਜੋ ਬੀਤੀ ਦੇਰ ਸ਼ਾਮ ਸਮਾਪਤ ਹੋ ਗਈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …