Friday, September 25, 2026

ਪਟਾਕਿਆਂ ਦੀ ਸਟੋਰੇਜ਼ ਤੇ ਵਿਕਰੀ ਲਈ ਡਰਾਅ ਰਾਹੀਂ ਜਾਰੀ ਹੋਣਗੇ 17 ਆਰਜ਼ੀ ਲਾਈਸੈਂਸ – ਜ਼ਿਲਾ ਮੈਜਿਸਟਰੇਟ

5 ਨਵੰਬਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ `ਚ ਕੱਢੇ ਜਾਣਗੇ ਡਰਾਅ

ਕਪੂਰਥਲਾ, 30 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜ਼ਿਲਾ ਮੈਜਿਸਟਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉਪਲ ਨੇ ਦੱਸਿਆ ਹੈ ਕਿ ਜ਼ਿਲਾ ਕਪੂਰਥਲਾ ਵਿਖੇ ਸਮਰੱਥ ਅਧਿਕਾਰੀ ਵਲੋਂ ਨਿਰਧਾਰਿਤ ਕੀਤੇ ਗਏ ਸਥਾਨਾਂ `ਤੇ ਪਟਾਕਿਆਂ ਦੀ ਆਰਜ਼ੀ ਸਟੋਰੇਜ ਅਤੇ ਵਿਕਰੀ ਲਈ 17 ਆਰਜ਼ੀ ਲਾਈਸੰਸ ਡਰਾਅ ਰਾਹੀਂ ਦਿੱਤੇ ਜਾਣਗੇ।
               ਉਨਾਂ ਦੱਸਿਆ ਕਿ ਆਰਜ਼ੀ ਲਾਈਸੈਂਸ ਲੈਣ ਦੇ ਚਾਹਵਾਨ ਵਿਅਕਤੀ 2 ਨਵੰਬਰ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੱਕ ਜ਼ਿਲੇ ਦੇ ਸੇਵਾ ਕੇਂਦਰਾਂ ਵਿੱਚ ਆਪਣੀ ਦਰਖਾਸਤ ਦੇ ਸਕਦੇ ਹਨ।ਜਿਸ ਦੇ ਨਾਲ ਸ਼ਨਾਖਤੀ ਕਾਰਡ, ਸਵੈ ਘੋਸ਼ਣਾ ਪੱਤਰ ਲਗਾਇਆ ਜਾਵੇਗਾ।ਦਰਖਾਸਤ ਫਾਰਮ ਪੰਜਾਬ ਸਰਕਾਰ ਦੀ ਵੈਬਸਾਈਟ ਅਤੇ ਸੇਵਾ ਕੇਂਦਰਾਂ ਵਿੱਚ ਉਪਲੱਬਧ ਹੈ।ਉਨਾਂ ਦੱਸਿਆ ਕਿ ਦਰਖਾਸਤ ਨਾਲ 100 ਰੁਪਏ ਫੀਸ ਸੇਵਾ ਕੇਂਦਰਾਂ ਵਲੋਂ ਪ੍ਰਾਪਤ ਕੀਤੀ ਜਾਵੇਗੀ ਅਤੇ ਨਿਰਧਾਰਿਤ ਮਿਤੀ 02.11.2020 ਦਿਨ ਸੋਮਵਾਰ ਸ਼ਾਮ 5 ਵਜੇ ਤੋਂ ਬਾਅਦ ਦਰਖਾਸਤਾਂ ਪ੍ਰਾਪਤ ਨਹੀਂ ਕੀਤੀਆਂ ਜਾਣਗੀਆਂ।
                  ਉਨਾਂ ਦੱਸਿਆ ਕਿ ਨਿਰਧਾਰਿਤ ਸਮੇਂ ਤੱਕ ਪ੍ਰਾਪਤ ਹੋਈਆਂ ਦਰਖਾਸਤਾਂ ਵਿਚੋਂ ਆਰਜ਼ੀ ਲਾਇਸੈਂਸ ਮਿਤੀ 05.11.2020 ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਦਫ਼ਤਰ ਡਿਪਟੀ ਕਮਿਸ਼ਨਰ ਕਪੂਰਥਲਾ ਵਿਖੇ ਸਵੇਰੇ 11 ਵਜੇ ਡਰਾਅ ਦੁਆਰਾ ਜਾਰੀ ਕੀਤੇ ਜਾਣਗੇ ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …