Thursday, April 16, 2026

ਜਿਲ੍ਹਾ ਪ੍ਰਸਾਸ਼ਨ ਵੱਲੋਂ ਹਿੰਦੂ ਕਾਰਪੋਰੇਟਿਵ ਬੈਂਕ ਲਈ ਵਿਸ਼ੇਸ ਕਮੇਟੀ ਗਠਿਤ

ਕਮੇਟੀ ਵਲੋਂ ਬੈਂਕ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ

ਪਠਾਨਕੋਟ, 30 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਵੱਲੋਂ ਹਿੰਦੂ ਕੋਆਰਪੋਰੇਟਿਵ ਬੈਂਕ ਦੇ ਮਸਲਿਆਂ ਦੇ ਹੱਲ ਲਈ ਬਣਾਈ ਵਿਸ਼ੇਸ਼ ਕਮੇਟੀ ਵੱਲੋਂ ਹਿੰਦੂ ਕੋਆਰਪੋਰੇਟਿਵ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ।ਜਿਸ ਦੀ ਪ੍ਰਧਾਨਗੀ ਕਮੇਟੀ ਚੇਅਰਮੈਨ ਬਲਵਿੰਦਰ ਸਿੰਘ ਡਿਪਟੀ ਰਜਿਸਟਰਾਰ ਕੋਆਰਪੋਰੇਟਿਵ ਸੋਸਾਇਟੀ ਪਠਾਨਕੋਟ ਦੀ ਨੇ ਕੀਤੀ।
                   ਜਿਕਰਯੋਗ ਹੈ ਕਿ ਹਿੰਦੂ ਕੋਪਰੇਟਿਵ ਬੈਂਕ ਦੀ ਕਰਜ਼ਾ ਰਿਕਵਰੀ ਅਤੇ ਬੈਂਕ ਉਪਭੋਗਤਾਵਾਂ ਦੀਆਂ ਸਮੱਸਿਆਵਾਂ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਵੱਲੋਂ ਵਿਸ਼ੇਸ਼ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ਵਿੱਚ ਬਲਵਿੰਦਰ ਸਿੰਘ ਡਿਪਟੀ ਰਜਿਸਟਰਾਰ ਕੋਆਰਪੋਰੇਟਿਵ ਸੋਸਾਇਟੀ ਪਠਾਨਕੋਟ ਨੂੰ ਚੇਅਰਮੈਨ ਅਤੇ ਸੁਨੀਲ ਕਾਟਲ ਸਹਾਇਕ ਰਜਿਸਟਰਾਰ ਕੋਆਰਪੋਰੇਟਿਵ ਸੋਸਾਇਟੀ ਪਠਾਨਕੋਟ, ਮਾਨਵ ਸਿੰਘ ਸਹਾਇਕ ਰਜਿਸਟਰਾਰ ਕੋਆਰਪੋਰੇਟਿਵ ਸੋਸਾਇਟੀ ਧਾਰਕਲ੍ਹਾ, ਰੋਸ਼ਨ ਆਡਿਟ ਇੰਸਪੈਕਟਰ ਕਾਰਪੋਰੇਟਿਵ ਸੋਸਾਇਟੀ ਪਠਾਨਕੋਟ ਆਦਿ ਹਾਜ਼ਰ ਸਨ।
             ਮੀਟਿੰਗ ਦੋਰਾਨ ਕਮੇਟੀ ਚੇਅਰਮੈਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਦੇ ਆਦੇਸਾਂ ਅਨੁਸਾਰ ਬਣਾਈ ਕਮੇਟੀ ਵੱਲੋਂ ਕਾਰਵਾਈ ਸ਼ਰੂ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਵੱਲੋਂ ਬੈਂਕ ਤੋਂ ਕਰਜ਼ਾ ਲਿਆ ਹੈ ਅਤੇ ਵਾਪਿਸ ਨਹੀਂ ਕੀਤਾ ਜਾ ਰਿਹਾ ਉਨ੍ਹਾਂ ‘ਤੇ ਵੀ ਅਗਲੀ ਕਾਰਵਾਈ ਸੁਰੂ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਜਿਵੇਂ ਕੁੱਝ ਦਿਨ ਪਹਿਲਾਂ ਹੀ ਇੱਕ ਪਾਰਟੀ ਜਿਸ ਵੱਲੋਂ ਵੱਡੀ ਰਕਮ ਕਰਜ਼ੇ ਵਜੋਂ ਲਈ ਸੀ, ਉਨ੍ਹਾਂ ਵੱਲੋਂ ਕਰੀਬ 40 ਲੱਖ ਰੁਪਏ ਬੈਂਕ ਨੂੰ ਵਾਪਿਸ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਜਾਂਚ ਦੋਰਾਨ ਜਿਨ੍ਹਾਂ ਅਧਿਕਾਰੀਆਂ ਵੱਲੋਂ ਬਿਨ੍ਹਾਂ ਜਾਂਚ ਪੜਤਾਲ ਕੀਤਿਆਂ ਕਰਜ਼ਾ ਪਾਸ ਕੀਤਾ ਗਿਆ ਹੈ ਉਨ੍ਹਾਂ ‘ਤੇ ਵੀ ਕਾਰਵਾਈ ਕੀਤੀ ਜਾਵੇਗੀ।
                  ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ ਦਾ ਇੱਕ ਹੀ ਉਦੇਸ਼ ਹੈ ਕਿ ਬੈਂਕ ਨੂੰ ਫਿਰ ਤੋਂ ਚੰਗੀ ਹਾਲਤ ਵਿੱਚ ਲਿਆ ਕੇ ਚਲਾਇਆ ਜਾ ਸਕੇ ਅਤੇ ਜਿਨ੍ਹਾਂ ਉਪਭੋਗਤਾਵਾਂ ਦੀ ਰਕਮ ਬੈਂਕ ਵਿੱਚ ਹੈ ਅਤੇ ਨਹੀਂ ਮਿਲ ਰਹੀ ਉਨ੍ਹਾਂ ਨੂੰ ਵੀ ਰਕਮ ਵਾਪਸ ਕੀਤੀ ਜਾਵੇ।ਮੀਟਿੰਗ ਦੋਰਾਨ ਜਿਲ੍ਹਾ ਪਠਾਨਕੋਟ ਵਿੱਚ ਹਿੰਦੂ ਕਾਰਪੋਰੇਟਿਵ ਬੈਂਕ ਦੀਆਂ ਸਾਰੀਆਂ ਸ਼ਾਖਾਵਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਿਕਵਰੀ ਲਈ ਟੀਚੇ ਨਿਰਧਾਰਤ ਕੀਤੇ ਗਏ ਹਨ ਕਿ ਉਹ ਨਿਰਧਾਰਤ ਸਮੇਂ ਅੰਦਰ ਮਿਥੀ ਰਾਸ਼ੀ ਰਿਕਵਰ ਕਰਨਗੇ।

Check Also

ਖਾਲਸਾ ਕਾਲਜ ਵਿਖੇ ‘ਲਿਟ-ਫਿਏਸਟਾ-2026’ ਕਰਵਾਇਆ ਗਿਆ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗਰੇਜ਼ੀ ਵਿਭਾਗ ਨੇ ਮੁਲਕ ਰਾਜ …