ਅੰਮ੍ਰਿਤਸਰ, 29 ਅਕਤੂਬਰ (ਸੰਧੂ) – ਗੁਰੂ ਘਰ ਦੇ ਅਨਿਨ ਸੇਵਕ ਰਜਿੰਦਰ ਸਿੰਘ ਸਾਂਘਾ ਨੇ ਮਰਨ ਉਪਰੰਤ ਆਪਣਾ ਮ੍ਰਿਤਕ ਸਰੀਰ ਸਰਕਾਰੀ ਮੈਡੀਕਲ ਕਾਲਜ
ਅੰਮ੍ਰਿਤਸਰ ਨੂੰ ਦਾਨ ਕਰ ਦਿੱਤਾ ਹੈ।ਡਾਕਟਰੀ ਵਿਦਿਆ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਅਤੇ ਸੇਹਤ ਸੇਵਾਵਾਂ ਲਈ ਦਾਨ ਕੀਤੀ ਦੇਹ ਸਬੰਧੀ ਰਜਿੰਦਰ ਸਿੰਘ ਸਾਂਘਾ ਨੂੰ ਸਰਕਾਰੀ ਮੈਡੀਕਲ ਕਾਲਜ਼ ਵੱਲੋਂ ਸ਼ਨਾਖਤੀ ਕਾਰਡ ਜਾਰੀ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਸਥਾਨਕ ਖਾਲਸਾ ਕਾਲਜ਼ ਦੇ ਤਕਰੀਬਨ ਸਾਹਮਣੇ ਚਾਰ ਦਹਾਕਿਆਂ ਤੋਂ ਦਰਜ਼ੀ ਦੀ ਦੁਕਾਨ ਕਰਦੇ ਤਰਨਤਾਰਨ ਰੋਡ ਨਿਵਾਸੀ ਰਜਿੰਦਰ ਸਿੰਘ ਸਾਂਘਾ ਦਾ ਸਮੁੱਚਾ ਜੀਵਨ ਗੁਰੂ ਘਰ ਤੇ ਸਮਾਜ ਸੇਵਾ ਨੂੰ ਸਮਰਪਿਤ ਹੈ।ਉਨ੍ਹਾਂ ਦੇ ਸਰੀਰ ਦਾਨ ਕਰਨ ਦੇ ਫੈਸਲੇ ਦੀ ਉਨਾਂ ਦੇ ਪਰਿਵਾਰ ਤੇ ਸਬੰਧੀਆਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media