Wednesday, April 15, 2026

ਜੀ.ਐਨ.ਡੀ.ਯੂ ਨਾਨ ਟੀਚਿੰਗ ਐਸੋਸੀਏਸ਼ਨ ਸਲਾਨਾ ਚੋਣਾਂ 2020 ਸੰਪਨ

ਪ੍ਰੋ: (ਡਾ.) ਦਲਬੀਰ ਸਿੰਘ ਸੋਗੀ ਦੀ ਅਗਵਾਈ ‘ਚ 34 ਉਮੀਦਵਾਰਾਂ ਦੀ ਕਿਸਮਤ ਦਾ ਹੋਇਆ ਫੈਸਲਾ

ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀਆਂ ਸਲਾਨਾ ਚੋਣਾ ਬੀਤੀ ਦੇਰ ਸ਼ਾਮ ਗਏ ਅਮਨ ਅਮਾਨ ਨਾਲ ਸੰਪੰਨ ਹੋ ਗਈਆਂ।ਯੂਂਨੀਵਰਸਿਟੀ ਦੇ ਵੀ.ਸੀ ਪੋ੍ਰ: (ਡਾ.) ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਕੈਲੰਡਰ ਅਨੁਸਾਰ ਚੋਣ ਅਧਿਕਾਰੀ ਕਮ ਰਿਟਰਨਿੰਗ ਅਫਸਰ ਪੋ੍ਰ: (ਡਾ.) ਦਲਬੀਰ ਸਿੰਘ ਸੋਗੀ ਦੀ ਦੇਖ ਰੇਖ ਹੇਠ ਸੰਪਨ ਹੋਈ ਇਸ ਸਲਾਨਾ ਚੋਣ ਪ੍ਰਕਿਰਿਆ ਦੌਰਾਨ ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਕਪੂਰਥਲਾ ਅਤੇ ਪਠਾਨਕੋਟ ਆਦਿ ਦੇ ਜੀ.ਐਨ.ਡੀ.ਯੁ ਕੈਪਸਾਂ ਤੋਂ ਇਕੋ ਸਮੇਂ ਲਗਭਗ ਇਕ ਹਜ਼ਾਰ ਦੇ ਕਰੀਬ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਦਿਆਂ 2 ਧੜਿਆਂ ਦੇ 34 ਵੱਖ-ਵੱਖ ਅਹੁੱਦਾ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ।
               ਚੋਣ ਅਧਿਕਾਰੀ ਕਮ ਰੀਟਰਨਿੰਗ ਅਫਸਰ ਪੋ੍ਰ: ਡਾ ਦਲਬੀਰ ਸਿੰਘ ਸੋਗੀ ਨੇ ਦੱਸਿਆ ਕਿ ਕੋਵਿਡ 19 ਤੇ ਕਰੋਨਾ ਮਹਾਮਾਰੀ ਦੇ ਕਾਰਨ ਬੀਤੇ ਵਰ੍ਹਿਆਂ ਦੇ ਮੁਕਾਬਲੇ ਇਸ ਵਾਰ ਸਮਾਜਿਕ ਦੂਰੀ ਤੇ ਸੁਰਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਚੋਣ ਪ੍ਰਕਿਰਿਆ ਨੂੰ ਨੇਪਰੇ ਚੜਾਇਆ ਗਿਆ ਹੈ।ਵੀ.ਸੀ ਪੋ੍ਰ: (ਡਾ.) ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ‘ਤੇ ਹਰੇਕ ਵੋਟਰ ਦੀ ਫੋਟੋਗ੍ਰਾਫੀ ਕਰਨ ਦੇ ਨਾਲ-ਨਾਲ ਸਮੁੱਚੇ ਬੂਥਾਂ ‘ਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ।7 ਬੈਲਟ ਪੇਪਰਾਂ ਦੀ ਥਾਂ ਇਕੋ ਹੀ ਬੈਲਟ ਪੇਪਰ ਨੂੰ ਇਸਤੇਮਾਲ ‘ਚ’ ਲਿਆਦਾ ਗਿਆ।ਹਰੇਕ ਵੋਟਰ ਦੇ ਲਈ ਟੁੱਥ ਪਿੱਕ ਰਾਹੀ ਆਪ ਸਿਆਹੀ ਲਗਾਉਣ ਤੇ ਬੈਲਟ ਪੇਪਰ ਉਪਰ ਮੋਹਰ ਲਗਾਉਣ ਦੀ ਵਿਵਸਥਾ ਕੀਤੀ ਗਈ।ਜਾਅਲੀ ਵੋਟਾਂ ਰੋਕਣ ਲਈ ਢੁੱਕਵੇ ਪ੍ਰਬੰਧਾਂ ਦੇ ਨਾਲ-ਨਾਲ ਸੈਨੇਟਾਈਜ਼ਰ ਤੇ ਦਸਤਾਨੇ ਵੀ ਇਸਤੇਮਾਲ ‘ਚ’ ਲਿਆਦੇ ਗਏ।ਡਾ. ਸੋਗੀ ਅਨੁਸਾਰ ਸਵੇਰ 8 ਵਜੇ ਤੋਂ ਸ਼ਾਮ 5 ਵਜੇ ਤੱਕ ਕੁੱਲ 899 ਵੋਟਾਂ ਪੋਲ ਹੋਈਆਂ।ਪ੍ਰਾਪਤ ਵੇਰਵੇ ਅਨੁਸਾਰ ਕੁੱਲ 996 ਵੋਟਾਂ ਵਿਚੋ ਅੰਮ੍ਰਿਤਸਰ ਮੇਨ ਕੈਂਪਸ ਵਿਖੇ 828, ਰੀਜਨਲ ਕੈਪਸ ਜਲੰਧਰ ਵਿੱਖੇ 45 ਤੇ ਰੀਜਨਲ ਕੈਪਸ ਗੁਰਦਾਸਪੁਰ ਵਿੱਖੇ 26 ਵੋਟਾਂ ਪੋਲ ਹੋਈਆਂ।ਦੋਵੇਂ ਧੜਿਆਂ ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੇਟਿਕ ਫਰੰਟ ਤੇ ਡੈਮੋਕ੍ਰੇਟਿਕ ਇੰਪਲਾਈਜ਼ ਫਰੰਟ ਦੇ ਵਲੋਂ ਮਿਲੇ ਸਹਿਯੋਗ ਦਾ ਪ੍ਰੋ: (ਡਾ.) ਦਲਬੀਰ ਸਿੰਘ ਸੋਗੀ ਨੇ ਧੰਨਵਾਦ ਕੀਤਾ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …